ਸੰਘਣੀ ਧੁੰਦ ਤੇ ਮੌਸਮ ਖ਼ਰਾਬ ਕਾਰਨ 4 ਅੰਤਰਰਾਸ਼ਟਰੀ ਤੇ 5 ਘਰੇਲੂ ਉਡਾਣਾਂ ਰੱਦ
ਰਾਜਾਸਾਂਸੀ, 31 ਦਸੰਬਰ (ਹਰਦੀਪ ਸਿੰਘ ਖੀਵਾ) - ਮੁੜ ਦੋਬਾਰਾ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ ਜਿਸ ਦੇ ਚਲਦਿਆਂ 4 ਅੰਤਰਰਾਸ਼ਟਰੀ ਤੇ 5 ਘਰੇਲੂ ਉਡਾਣਾਂ ਰੱਦ ਹੋ ਗਈਆਂ ਜਦੋਂ ਕਿ ਸ਼ਾਮ ਨੂੰ ਕੁਆਲਾਲੰਪੁਰ ਤੋਂ 6.30 ਵਜੇ ਪੁੱਜਣ ਵਾਲੀ ਏਅਰ ਏਸ਼ੀਆ ਉਡਾਣ ਨੂੰ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਪਰੋਂ ਹੀ ਦਿੱਲੀ ਵੱਲ ਮੋੜ ਦਿੱਤਾ ਗਿਆ। ਰਾਤ ਨੂੰ ਕਰੀਬ 8.30 ਵਜੇ ਕੁਆਲਾਲੰਪੁਰ ਤੋਂ ਪੁੱਜਣ ਵਾਲੀ ਮਲੇਸ਼ੀਆ ਏਅਰ ਲਾਇਨ ਦੀ ਉਡਾਣ ਰੱਦ ਹੋ ਗਈ। ਇਸ ਤੋਂ ਇਲਾਵਾ ਏਅਰ ਇੰਡੀਆ ਐਕਸਪ੍ਰੈਸ ਵਲੋਂ ਦੁਬਈ ਤੋਂ 31 ਦਸਬੰਰ ਤੇ 1 ਜਨਵਰੀ ਦੀ ਦਰਮਿਆਨੀ ਰਾਤ 1 ਵਜੇ ਪੁੱਜਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ ਹੈ।
ਰਵਾਨਾ ਹੋਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ 'ਚ ਇਥੋਂ ਦੁਬਈ ਨੂੰ ਸ਼ਾਮ ਨੂੰ ਰਵਾਨਾ ਹੋਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਅਤੇ ਰਾਤ ਨੂੰ ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ ਮਲੇਸ਼ੀਆ ਏਅਰ ਲਾਇਨ ਰੱਦ ਹੋ ਗਈ। ਦਿੱਲੀ ਨੂੰ ਰਾਤ 11.15 ਵਜੇ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਉਡਾਣ ਵੀ ਰੱਦ ਕਰ ਦਿੱਤੀ ਗਈ।
;
;
;
;
;
;
;
;
;