ਜਾਦੂ-ਟੂਣੇ ਦੇ ਸ਼ੱਕ ਵਿਚ ਪਿੰਡ ਵਾਸੀਆਂ ਨੇ ਪਤੀ-ਪਤਨੀ ਨੂੰ ਜ਼ਿੰਦਾ ਸਾੜਿਆ
ਦਿਸਪੁਰ, 31 ਦਸੰਬਰ- ਅਸਾਮ ਦੇ ਕਾਰਬੀ ਅੰਗਲੋਂਗ ਜ਼ਿਲ੍ਹੇ 'ਚ ਅੰਧਵਿਸ਼ਵਾਸ ਦੇ ਚਲਦਿਆਂ 2 ਦੀ ਜਾਨ ਲੈ ਲਈ । ਪਿੰਡ ਵਾਸੀਆਂ ਨੇ ਜਾਦੂ-ਟੂਣਾ ਕਰਨ ਦੇ ਸ਼ੱਕ ਵਿਚ ਇਕ ਜੋੜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਭਿਆਨਕ ਹਮਲੇ ਵਿਚ ਦੋਵਾਂ ਨੂੰ ਸਾੜ ਦਿੱਤਾ ਗਿਆ।
ਪੀੜਤਾਂ ਦੀ ਪਛਾਣ ਗਾਰਡੀ ਬਿਰੋਵਾ (43) ਅਤੇ ਉਸ ਦੀ ਪਤਨੀ ਮੀਰਾ ਬਿਰੋਵਾ (33) ਵਜੋਂ ਹੋਈ ਹੈ। ਘਟਨਾ ਹਾਵੜਾਘਾਟ ਖੇਤਰ ਵਿਚ ਸਥਿਤ ਬੇਲੋਗੁਰੀ ਮੁੰਡਾ ਪਿੰਡ ਵਿਚ ਵਾਪਰੀ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਹ ਜੋੜਾ ਜਾਦੂ-ਟੂਣੇ ਰਾਹੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਕਾਰਬੀ ਅੰਗਲੋਂਗ ਵਰਗੇ ਦੂਰ-ਦੁਰਾਡੇ ਇਲਾਕਿਆਂ ਵਿਚ ਅੰਧਵਿਸ਼ਵਾਸ ਡੂੰਘਾਈ ਨਾਲ ਜੜ੍ਹਾਂ ਜਮਾਈ ਬੈਠਾ ਹੈ। ਲੋਕ ਅਕਸਰ ਬਿਮਾਰੀ ਜਾਂ ਮੁਸੀਬਤ ਨੂੰ ਜਾਦੂ-ਟੂਣੇ ਦਾ ਕਾਰਨ ਮੰਨਦੇ ਹਨ।ਅਜਿਹੀਆਂ ਘਟਨਾਵਾਂ ਨਾਲ ਕਈਆਂ ਦੀ ਜਾਨ ਜਾ ਚੁੱਕੀ ਹੈ। ਸਰਕਾਰ ਨੇ ਇਸ 'ਤੇ ਸਖ਼ਤੀ ਕਰਨ ਲਈ ਕਾਨੂੰਨ ਵੀ ਬਣਾਇਆ ਹੈ।
;
;
;
;
;
;
;
;
;