ਬਲਾਕ ਸਮਿਤੀ ਮੈਂਬਰ ਦਾ ਨੌਜਵਾਨ ਪੁੱਤਰ ਗੋਲੀ ਲੱਗਣ ਨਾਲ ਜ਼ਖ਼ਮੀ
ਅਬੋਹਰ, 30 ਦਸੰਬਰ- ਬੱਲੂਆਣਾ ਹਲਕੇ ਅਧੀਨ ਆਉਂਦੇ ਢਾਣੀ ਸੁੱਚਾ ਸਿੰਘ ਦੇ ਵਸਨੀਕ ਦਰਸ਼ਨ ਸਿੰਘ ਦੇ ਪੁੱਤਰ ਹਰਪਿੰਦਰ ਸਿੰਘ ਅੱਜ ਉਸ ਦੇ ਘਰ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਗੋਲਡੀ ਮੁਸਾਫਿਰ ਸਮੇਤ ਵੱਡੀ ਗਿਣਤੀ ਵਿਚ 'ਆਪ' ਆਗੂ ਅਤੇ ਪਿੰਡ ਵਾਸੀ ਹਸਪਤਾਲ ਪਹੁੰਚ ਗਏ। ਜ਼ਖ਼ਮੀ ਦੇ ਪਿਤਾ ਦਰਸ਼ਨ ਸਿੰਘ ਨੇ ਹਾਲ ਹੀ ਵਿਚ ਪੰਚਾਇਤ ਸੰਮਤੀ ਚੋਣਾਂ ਜਿੱਤੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਲਗਭਗ 25 ਸਾਲ ਦਾ ਹਰਪਿੰਦਰ ਸਿੰਘ ਸੀਤੋ ਚੌਕ ਸਥਿਤ ਇਕ ਪੈਲੇਸ ਵਿਚ ਇਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਤਿਆਰ ਹੋ ਰਿਹਾ ਸੀ। ਜਦੋਂ ਉਸ ਨੇ ਆਪਣਾ ਲਾਇਸੈਂਸੀ ਰਿਵਾਲਵਰ ਬੰਨ੍ਹਿਆ ਤਾਂ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਕਮਰੇ ਦੇ ਅੰਦਰ ਭੱਜੇ ਅਤੇ ਹਰਪਿੰਦਰ ਸਿੰਘ ਨੂੰ ਉੱਥੇ ਜ਼ਖਮੀ ਹਾਲਤ ਵਿਚ ਦੇਖਿਆ, ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਸਮਝਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਹਾਲਾਂਕਿ ਉਸ ਦਾ ਪਰਿਵਾਰ ਉਸਨੂੰ ਬਠਿੰਡਾ ਲੈ ਗਏ। ਪਰਿਵਾਰਕ ਮੈਂਬਰਾਂ ਅਨੁਸਾਰ, ਹਰਪਿੰਦਰ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਲਾਜ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ।
;
;
;
;
;
;
;
;