ਐਸ.ਜੀ.ਪੀ. ਸੀ. ਨੇ ਗਾਇਬ ਹੋਏ ਸਰੂਪਾਂ ਤੋਂ ਝਾੜਿਆ ਆਪਣਾ ਪੱਲਾ- ਮੁੱਖ ਮੰਤਰੀ ਮਾਨ
ਚੰਡੀਗੜ੍ਹ, 29 ਦਸੰਬਰ- ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗਾਇਬ ਹੋਏ 328 ਸਰੂਪਾਂ ਦੇ ਮਾਮਲੇ ’ਚ ਇਕ ਅਹਿਮ ਪ੍ਰੈਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਕਈ ਸਿੱਖ ਸੰਸਥਾਵਾਂ ਨੇ ਕਿਹਾ ਕਿ ਸਰੂਪ ਕਿਥੇ ਹਨ, ਇਸ ਬਾਰੇ ਪਤਾ ਕਰੋ ਤੇ ਅਸੀਂ ਐਫ਼.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਅਸੀਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਐਸ.ਜੀ.ਪੀ. ਸੀ. ਨੇ ਇਸ ਤੋਂ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਜਥੇਦਾਰ ਦੀ ਨਿਯੁਕਤੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੀਤੀ ਗਈ ਤੇ ਅੱਧੀਆਂ ਸੰਸਥਾਵਾਂ ਨੇ ਅਜੇ ਤੱਕ ਉਨ੍ਹਾਂ ਨੂੰ ਜਥੇਦਾਰ ਵਜੋਂ ਨਹੀਂ ਪ੍ਰਵਾਨਗੀ ਨਹੀਂ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐਸ.ਜੀ.ਪੀ. ਸੀ. ਪ੍ਰਧਾਨ ਨੂੰ ਕਠਪੁੱਤਲੀ ਵਾਂਗ ਨਚਾ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੇਰੇ ਕੋਲ ਐਸ.ਜੀ.ਪੀ. ਸੀ. ਅੰਤਰਿਮ ਕਮੇਟੀ ਦੇ ਪ੍ਰਸਤਾਵ ਹਨ, ਜਿਸ ਵਿਚ ਉਨ੍ਹਾਂ ਕਾਨੂੰਨੀ ਕਾਰਵਾਈ ਦੀ ਪੇਸ਼ਕਸ਼ ਕੀਤੀ ਹੈ ਤੇ ਮੰਨਿਆ ਕਿ ਸਰੂਪ ਘੱਟ ਹੋਏ ਹਨ। ਇਸ ਦੇ ਨਾਲ ਹੀ ਪ੍ਰਧਾਨ ਨੇ ਮੰਨਿਆ ਕਿ ਹਰ ਰੋਜ਼ 10-20 ਘਪਲੇ ਹੁੰਦੇ ਹਨ। ਉਨ੍ਹਾਂ ਚਾਰਟਡ ਅਕਾਊਂਟੈਂਟ ਸਤਿੰਦਰ ਕੋਹਲੀ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਕੋਹਲੀ ਨੂੰ ਐਸ.ਜੀ.ਪੀ. ਸੀ. ਕਰੋੜਾਂ ਰੁਪਏ ਦੀ ਤਨਖ਼ਾਹ ਦਿੰਦੀ ਹੈ ਤੇ ਉਹ ਸੁਖਬੀਰ ਸਿੰਘ ਬਾਦਲ ਦਾ ਕੰਮ ਵੀ ਦੇਖਦੇ ਹਨ ਤੇ ਕਾਲੇ ਧੰਨ ਨੂੰ ਚਿੱਟੇ ਧੰਨ ਵਿਚ ਬਦਲਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਐਸ.ਜੀ.ਪੀ. ਸੀ.ਨੇ ਪਹਿਲਾਂ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਤੇ ਬਾਅਦ ਵਿਚ ਫੜੇ ਜਾਣ ਦੇ ਡਰ ਤੋਂ ਇਨ੍ਹਾਂ ਹੁਕਮਾਂ ਨੂੰ ਵਾਪਸ ਲੈ ਲਿਆ।
;
;
;
;
;
;
;
;