JALANDHAR WEATHER

ਚੱਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

 ਜਗਰਾਉਂ (ਲੁਧਿਆਣਾ), 28 ਦਸੰਬਰ (ਕੁਲਦੀਪ ਸਿੰਘ ਲੋਹਟ) - ਜਗਰਾਉਂ ਵਿਚ ਲੰਘੀ ਦੇਰ ਰਾਤ ਇਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਨਾਲ ਕਾਰ ਪੂਰੀ ਤਰਾਂ ਸੜਕੇ ਸੁਆਹ ਹੋ ਗਈ ਜਦਕਿ ਕਾਰ ਸਵਾਰ ਤਿੰਨ ਲੋਕ ਵਾਲ-ਵਾਲ ਬਚ ਗਏ। ਦੇਰ ਰਾਤ ਕਾਰ ਸਵਾਰ ਤਿੰਨ ਲੋਕ ਅਗਵਾੜ ਲੋਪੋ ਖੜੇ ਸਨ ਤਾਂ ਉਨ੍ਹਾਂ ਅਚਾਨਕ ਕਾਰ ਵਿਚੋਂ ਧੂਆਂ ਨਿਕਲਦਾ ਦੇਖਿਆ । ਇਸ ਤੋਂ ਬਾਅਦ ਕਾਰ ਸਵਾਰ ਤਾਕੀ ਰਾਹੀਂ ਬਾਹਰ ਨਿਕਲ ਆਏ ਤੇ ਉਨ੍ਹਾਂ ਆਪ ਹੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਨਾਕਾਮ ਰਹੇ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨੇੜਲੇ ਘਰਾਂ ਦੇ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ। ਮੌਕੇ 'ਤੇ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਸੀ ਪ੍ਰੰਤੂ ਜਦੋਂ ਤੱਕ ਫਾਇਰ ਬਿਗ੍ਰੇਡ ਨੂੰ ਸੂਚਿਤ ਗਿਆ ਕੀਤਾ ਗਿਆ ਉਦੋਂ ਤੱਕ ਅੱਗ ਲਾਟਾਂ ਵਿਚ ਬਦਲ ਗਈ ਤੇ ਪਲਾਂ ਵਿਚ ਗੱਡੀ ਸੜਕੇ ਸੁਆਹ ਹੋ ਗਈ । ਫਾਇਰ ਮੈਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੱਡੀ ਗੁਲਸ਼ਨ ਕਤਿਆਲ ਪੁੱਤਰ ਪ੍ਰਦੀਪ ਕੁਮਾਰ ਰਾਮ ਨਿਵਾਸ ਮੁਹੱਲਾ ਜਗਰਾਉਂ ਦੀ ਹੈ। ਅੱਗ ਲੱਗਣ ਦੇ ਕਾਰਨਾ ਬਾਰੇ ਦੱਸਿਆ ਜਾ ਰਿਹਾ ਕਿ ਗੱਡੀ ਵਿਚ ਹਾਈ ਪਾਵਰ ਮਿਊਜ਼ਿਕ ਸਿਸਟਮ ਲਾਇਆ ਹੋਇਆ ਸੀ ਤੇ ਇਹ ਸਿਸਟਮ ਗਰਮ ਹੋਣ ਕਾਰਨ ਤਾਰ ਸਪਾਰਕ ਕਰ ਗਈ ਤੇ ਇਹ ਹਾਦਸਾ ਵਾਪਰ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ