JALANDHAR WEATHER

ਦੁਕਾਨਦਾਰ ਨੇ ਭਜਾਏ ਜਿਊਲਰ ਦੀ ਦੁਕਾਨ ਲੁੱਟਣ ਆਏ ਲੁਟੇਰੇ

ਜਲੰਧਰ, 27 ਦਸੰਬਰ - ਜਲੰਧਰ ਵਿਚ, ਇਕ ਜਿਊਲਰ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਨੂੰ ਦੁਕਾਨਦਾਰ ਨੇ ਭਜਾ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾੲ ਹੈ ਕਿ ਨਕਾਬਪੋਸ਼ ਲੁਟੇਰਿਆਂ ਨੇ ਪਹਿਲਾਂ ਪੈਸੇ ਦਿਖਾਉਣ ਲਈ ਕਿਹਾ ਅਤੇ ਫਿਰ ਦੁਕਾਨ ਵਿਚ ਬੈਠੀ ਔਰਤ ਨੂੰ ਪਿਸਤੌਲ ਵਰਗੀ ਚੀਜ਼ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਦੁਕਾਨਦਾਰ ਨੇ ਹਿੰਮਤ ਦਿਖਾਈ ਅਤੇ ਲੁਟੇਰਿਆਂ ਨੂੰ ਦੁਕਾਨ ਤੋਂ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰੇ ਪੈਦਲ ਆਏ ਅਤੇ ਵਾਪਸ ਭੱਜ ਗਏ। ਪੁਲਿਸ ਵਲੋਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ