JALANDHAR WEATHER

ਓਸਵਾਲ ਗਰੁੱਪ ਦੇ ਮਾਲਕ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਦੀ ਠੱਗੀ ਕਰਨ ਦੇ ਮਾਮਲੇ 'ਚ ਈ.ਡੀ. ਦੀ ਵੱਡੀ ਕਾਰਵਾਈ

ਜਲੰਧਰ, 24 ਦਸੰਬਰ (ਚੰਦੀਪ ਭੱਲਾ)-ਲੁਧਿਆਣਾ ਦੇ ਓਸਵਾਲ ਗਰੁੱਪ ਦੇ ਮਾਲਕ ਐੱਸ.ਪੀ.ਓਸਵਾਲ ਨੂੰ ਨਕਲੀ ਸੀ.ਬੀ.ਆਈ. ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰਕੇ ਉਸ ਨਾਲ 7 ਕਰੋੜ ਦੀ ਠੱਗੀ ਕੀਤੇ ਜਾਣ ਦੇ ਮਾਮਲੇ 'ਚ ਅੱਜ ਈ.ਡੀ. ਪੰਜਾਬ (ਇਨਫੋਰਸਮੈਂਟ ਡਾਇਰੈਕੋਰੇਟ) ਵਲੋਂ ਮਨੀ ਲਾਂਡਰਿੰਗ ਐਕਟ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਠੱਗੀ ਕਰਨ ਵਾਲੇ ਗਰੁੱਪ ਦੀ ਇਕ ਮੈਂਬਰ ਰੂਮੀ ਕਾਲਿਤਾ ਨੂੰ ਗੁਵਾਹਾਟੀ ਤੋਂ ਟਰਾਂਜਿਟ ਰਿਮਾਂਡ 'ਤੇ ਲਿਆ ਕੇ ਜਲੰਧਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ 'ਚ ਪੇਸ਼ ਕਰਕੇ ਉਸ ਦਾ 10 ਦਿਨ ਦਾ ਰਿਮਾਂਡ ਮੰਗਿਆ ਗਿਆ। ਈ.ਡੀ. ਦੇ ਵਕੀਲ ਅਜੇ ਪਠਾਨੀਆ ਨੇ ਅਦਾਲਤ 'ਚ ਇਸ ਠੱਗੀ ਨਾਲ ਸੰਬੰਧਿਤ ਅਤੇ ਪੈਸਿਆਂ ਨੂੰ ਖਾਤਿਆਂ 'ਚ ਟਰਾਂਸਫਰ ਕੀਤੇ ਜਾਣ ਸੰਬੰਧੀ ਸਬੂਤ ਵੀ ਪੇਸ਼ ਕੀਤੇ ਤੇ ਕਿਹਾ ਕਿ ਇਹ ਪੈਸੇ ਦੋ ਖਾਤਿਆਂ 'ਚ ਟਰਾਂਸਫਰ ਕੀਤੇ ਗਏ ਸਨ ਤੇ ਜਿਸ ਖਾਤੇ ਵਿਚੋਂ 4 ਕਰੋੜ ਰੁਪਏ ਮਿਲੇ ਸਨ ਉਹ ਖਾਤਾ ਮੈਸਰਜ਼ ਫਰੋਜ਼ਨਮੈਨ ਵੇਅਰ ਹਾਊਸਿੰਗ ਐਂਡ ਲੌਜਿਸਟਿਕਸ ਦੇ ਨਾਂਅ ਦਾ ਸੀ ਅਤੇ ਇਸ ਦਾ ਭਾਈਵਾਲ ਅਤਨੂ ਚੌਧਰੀ ਸੀ ਤੇ ਇਹ ਖਾਤਾ ਦੋਸ਼ੀ ਵਲੋਂ ਚਲਾਇਆ ਜਾ ਰਿਹਾ ਸੀ ਬਾਕੀ ਤਿੰਨ ਕਰੋੜ ਰੁਪਏ ਮੈਸਰਜ਼ ਰਿਗਲੋ ਵੈਂਚਰਜ਼ ਪ੍ਰਾਈਵੇਟ ਲਿਮੀਟੇਡ ਦੇ ਨਾਂਅ 'ਤੇ ਸੀ ਇਸ ਲਈ ਦੋਸ਼ੀ ਕੋਲੋਂ ਕਾਫੀ ਪੁੱਛਗਿੱਛ ਦੀ ਲੋੜ ਹੈ ਤੇ ਅਦਾਲਤ ਨੇ ਇਨ੍ਹਾਂ ਸਬੂਤਾਂ ਨੂੰ ਵੇਖਦੇ ਹੋਏ ਦੋਸ਼ੀ ਦਾ 10 ਦਿਨ ਰਿਮਾਂਡ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ। ਵਕੀਲ ਅਜੇ ਪਠਾਨੀਆ ਨੇ ਅਦਾਲਤ ਨੂੰ ਦੱਸਿਆ ਕਿ ਡਿਜੀਟਲ ਅਰੈਸਟ ਅਤੇ ਸਾਈਬਰ ਠੱਗੀ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਤੇ ਸਿੱਧੇ ਅੱਖਾਂ ਨਾਲ ਇਹ ਅਪਰਾਧ ਨਹੀਂ ਵੇਖਿਆ ਜਾ ਸਕਦਾ ਹੈ ਤੇ ਇਸ ਨੂੰ ਬਾਰੀਕੀ ਨਾਲ ਤਫਤੀਸ਼ ਕਰਕੇ ਵੇਖਿਆ ਜਾਣਾ ਅਤੇ ਇਨ੍ਹਾਂ ਠੱਗੀ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ