ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਅੰਮ੍ਰਿਤਸਰ ਵਿਚ ਸ਼ਹੀਦੀ ਮਾਰਚ ਕੱਢਿਆ
ਅੰਮ੍ਰਿਤਸਰ, 23 ਦਸੰਬਰ (ਜਸਵੰਤ ਸਿੰਘ ਜੱਸ)- ਮਾਤਾ ਖੀਵੀ ਜੀ ਮੈਮੋਰੀਅਲ ਟਰਸਟ ਵਲੋਂ ਅੱਜ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਲਾਸਾਨੀ ਸ਼ਹੀਦੀ ਮਾਰਚ ਸਥਾਨਕ ਭੰਡਾਰੀ ਪੁੱਲ ਤੋਂ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਇਆ। ਇਸ ਸ਼ਹੀਦੀ ਮਾਰਚ ਵਿਚ ਵੱਖ-ਵੱਖ ਸਕੂਲਾਂ ਦੇ ਬੱਚੇ ਪੰਜ ਪਿਆਰਿਆਂ ਦੇ ਰੂਪ ਵਿਚ ਅਤੇ ਸਿੱਖੀ ਲਿਬਾਸ ਵਿਚ ਉਤਸ਼ਾਹ ਸਹਿਤ ਸ਼ਾਮਿਲ ਹੋ ਰਹੇ ਹਨ। ਕੁਝ ਬੱਚੇ ਸ਼ਿੰਗਾਰੇ ਹੋਏ ਹਾਥੀ ’ਤੇ ਵੀ ਸਵਾਰ ਹਨ। ਇਸ ਸ਼ਹੀਦੀ ਮਾਰਚ ਵਿਚ ਗਤਕਾ ਪਾਰਟੀਆਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਟਰੱਸਟ ਦੇ ਸਕੱਤਰ ਹਰਮੀਤ ਸਿੰਘ ਸਲੂਜਾ, ਬੀਬੀ ਪਰਮਜੀਤ ਕੌਰ ਪਿੰਕੀ ਸਮੇਤ ਹੋਰ ਸੰਗਤਾਂ ਵੀ ਸ਼ਾਮਿਲ ਹਨ। ਇਹ ਸ਼ਹੀਦੀ ਮਾਰਚ ਭੰਡਾਰੀ ਪੁੱਲ ’ਤੋਂ ਆਰੰਭ ਹੋਣ ਉਪਰੰਤ ਹਾਲ ਬਾਜ਼ਾਰ ਵਿਰਾਸਤੀ ਮਾਰਗ ਗੁਰਦੁਆਰਾ ਸਾਰਾਗੜੀ ਸਾਹਿਬ ਤੋਂ ਹੁੰਦਾ ਹੋਇਆ ਦੁਪਹਿਰ ਸਮੇਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪੁੱਜ ਕੇ ਸਮਾਪਤ ਹੋਵੇਗਾ।
;
;
;
;
;
;
;
;
;