ਉਸਤਾਦ ਪੂਰਨ ਸ਼ਾਹ ਕੋਟੀ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ, ਕਈ ਹਸਤੀਆਂ ਮੌਜੂਦ
ਜਲੰਧਰ, 23 ਦਸੰਬਰ- ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਅੱਜ (23 ਦਸੰਬਰ) ਜਲੰਧਰ ਵਿਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਸਵੇਰ ਤੋਂ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨ ਲਈ ਰੱਖੀ ਗਈ ਹੈ। ਉਨ੍ਹਾਂ ਨੂੰ ਦੁਪਹਿਰ 12 ਵਜੇ ਦਿਓਲ ਨਗਰ ਸਥਿਤ ਉਨ੍ਹਾਂ ਦੇ ਘਰ ਨੇੜੇ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦੀ ਦੇਹ ਨੂੰ ਸ਼ਮਸ਼ਾਨਘਾਟ ਨਾ ਲਿਜਾਇਆ ਜਾਵੇ। ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਅੰਤਿਮ ਦਰਸ਼ਨਾਂ ਲਈ ਪੰਜਾਬੀ ਸੰਗੀਤ ਜਗਤ ਦੀਆਂ ਕਈ ਹਸਤੀਆਂ ਮੌਜੂਦ ਹਨ। ਇਸ ਮੌਕੇ ਗੁਰਲੇਜ਼ ਅਖ਼ਤਰ, ਰਾਏ ਜੁਝਾਰ, ਹੰਸ ਰਾਜ ਹੰਸ, ਪਰਵੇਜ਼ ਆਲਮ, ਕੰਠ ਕਲੇਰ, ਜੀ. ਖਾਨ, ਸੁਖੀ ਬਰਾੜ, ਕੇ.ਐਸ. ਮੱਖਣ, ਚਾਚਾ ਰੌਣਕੀ ਰਾਮ, ਫ਼ਿਰੋਜ਼ ਖ਼ਾਨ ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।
ਸ਼ਾਹਕੋਟੀ ਦਾ ਕੱਲ੍ਹ ਸੋਮਵਾਰ ਨੂੰ 72 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ।
;
;
;
;
;
;
;
;
;