ਕਸਬਾ ਹਰੀਕੇ ਪੱਤਣ ਨਜ਼ਦੀਕ ਕੋਹਿਨੂਰ ਪੈਲੇਸ ਨੂੰ ਲੱਗੀ ਅੱਗ
ਹਰੀਕੇ ਪੱਤਣ, (ਤਰਨਤਾਰਨ), 22 ਦਸੰਬਰ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਰਾਸ਼ਟਰੀ ਮਾਰਗ 54 ’ਤੇ ਪੈਂਦੈ ਪਿੰਡ ਮਰਹਾਣਾ ਵਿਖੇ ਸਥਿਤ ਕੋਹਿਨੂਰ ਪੈਲੇਸ ਵਿਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਲਕ ਨਿਸ਼ਾਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਜੰਡਿਆਲਾ ਗੁਰੂ ਨੇ ਦੱਸਿਆ ਕਿ ਪੈਲੇਸ ਵਿਚ ਮਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਵੈਲਡਿੰਗ ਦੀ ਚੰਗਿਆੜੀ ਕਾਰਨ ਛੱਤ ਦੀ ਸੀਲਿੰਗ ਨੂੰ ਅੱਗ ਲੱਗ ਗਈ, ਜੋ ਦੇਖਦਿਆਂ ਹੀ ਦੇਖਦਿਆਂ ਫੈਲ ਗਈ। ਬੇਕਾਬੂ ਹੋਈ ਅੱਗ ’ਤੇ ਕਾਬੂ ਪਾਉਣ ਲਈ ਤਰਨਤਾਰਨ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਅੱਗ ਦਾ ਪ੍ਰਕੋਪ ਜਾਰੀ ਸੀ।
;
;
;
;
;
;
;
;