JALANDHAR WEATHER

ਮ੍ਰਿਤਕ ਔਰਤ ਦੀ ਲਾਸ਼ ਖੁਰਦ ਬੁਰਦ ਕਰਨ ’ਤੇ ਹਸਪਤਾਲ ਵਿਚ ਪਰਿਵਾਰਕ ਮੈਂਬਰਾਂ ਵਲੋਂ ਹੰਗਾਮਾ

ਲੁਧਿਆਣਾ, ਇਆਲੀ/ਥਰੀਕੇ, 22 ਦਸੰਬਰ ( ਤਰਲੋਚਨ ਸਿੰਘ/ ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੀ ਬਾੜੇਵਾਲ ਸੜਕ ਸਥਿਤ ਨਿੱਜੀ ਹਸਪਤਾਲ ਵਿਖੇ ਇਕ ਔਰਤ ਦੀ ਲਾਸ਼ ਖੁਰਦ ਬੁਰਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਕੜਾਹੇਵਾਲਾ ਦੀ ਜਸਵੀਰ ਕੌਰ 73 ਪਤਨੀ ਸਾਬਕਾ ਸਰਪੰਚ ਜਸਵੰਤ ਸਿੰਘ, ਜੋ ਇਸ ਹਸਪਤਾਲ ਵਿਖੇ ਲੀਵਰ ਦੇ ਇਲਾਜ ਲਈ ਦਾਖਲ ਸੀ, ਦੀ ਲੰਘੀ 19 ਦਸੰਬਰ ਨੂੰ ਮੌਤ ਹੋ ਗਈ।। ਮਰਨ ਵਾਲੀ ਔਰਤ ਦੇ ਬੱਚੇ ਵਿਦੇਸ਼ ਵਿਚ ਸਨ, ਇਸ ਲਈ ਉਹਨਾਂ ਦੇ ਆਉਣ ਤੱਕ ਪਰਿਵਾਰਕ ਮੈਂਬਰਾਂ ਨੇ ਲਾਸ਼ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ। ਅੱਜ ਜਦੋਂ ਔਰਤ ਦੇ ਪੁੱਤਰਾਂ ਤੇ ਭਤੀਜੇ ਦੇ ਵਿਦੇਸ਼ ਪਰਤਣ ਤੋਂ ਉਪਰੰਤ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਹਸਪਤਾਲ ਪਹੁੰਚੇ ਤਾਂ ਲਾਸ਼ ਗਾਇਬ ਸੀ। ਜਿਸ ਦਾ ਹਸਪਤਾਲ ਦੇ ਪ੍ਰਬੰਧਕਾਂ ਪਾਸ ਕੋਈ ਠੋਸ ਜਵਾਬ ਨਹੀਂ ਸੀ। ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ’ਤੇ ਮਨੁੱਖੀ ਤਸਕਰੀ ਦੇ ਦੋਸ਼ ਲਗਾਉਂਦੇ ਹੋਏ ਹੰਗਾਮਾ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ