ਦੱਖਣੀ ਅਫ਼ਰੀਕਾ ਵਿਚ ਗੋਲੀਬਾਰੀ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ
ਜੋਹੰਸਬਰਗ , 21 ਦਸੰਬਰ - ਸ਼ਹਿਰ ਦੇ ਨੇੜੇ ਸੋਨੇ ਦੀਆਂ ਖਾਣਾਂ ਦੇ ਨੇੜੇ ਇਕ ਟਾਊਨਸ਼ਿਪ ਵਿਚ ਗੋਲੀਬਾਰੀ ਵਿਚ 9 ਲੋਕ ਮਾਰੇ ਗਏ ਅਤੇ 10 ਜ਼ਖ਼ਮੀ ਹੋ ਗਏ। ਦੱਖਣੀ ਅਫ਼ਰੀਕਾ ਵਿਚ ਇਸ ਮਹੀਨੇ ਇਹ ਦੂਜੀ ਘਟਨਾ ਹੈ। ਦੱਖਣੀ ਅਫ਼ਰੀਕਾ ਦੇ ਜੋਹੰਸਬਰਗ ਨੇੜੇ ਇਕ ਟਾਊਨਸ਼ਿਪ ਵਿਚ ਐਤਵਾਰ ਅੱਧੀ ਰਾਤ ਨੂੰ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ 9 ਲੋਕ ਮਾਰੇ ਗਏ। ਸਥਾਨਕ ਪੁਲਿਸ ਅਨੁਸਾਰ, "ਅਣਪਛਾਤੇ ਹਮਲਾਵਰਾਂ ਨੇ ਕੁਝ ਪੀੜਤਾਂ 'ਤੇ ਗਲੀਆਂ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ।" ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦਾ ਉਦੇਸ਼ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਸ਼ੁਰੂ ਵਿਚ 10 ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਦਿੱਤੀ ਸੀ ਪਰ ਬਾਅਦ ਵਿਚ ਇਹ ਗਿਣਤੀ ਘਟਾ ਕੇ 9 ਕਰ ਦਿੱਤੀ। ਘਟਨਾ ਵਿਚ ਦਸ ਹੋਰ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਜੋਹੰਸਬਰਗ ਤੋਂ ਲਗਭਗ 40 ਕਿਲੋਮੀਟਰ ਦੱਖਣ-ਪੱਛਮ ਵਿਚ ਬੇਕਰਸਡਲ, ਦੱਖਣੀ ਅਫ਼ਰੀਕਾ ਦੀਆਂ ਕੁਝ ਸਭ ਤੋਂ ਵੱਡੀਆਂ ਸੋਨੇ ਦੀਆਂ ਖਾਣਾਂ ਦੇ ਨੇੜੇ ਸਥਿਤ ਇਕ ਗ਼ਰੀਬ ਇਲਾਕਾ ਹੈ। ਪੁਲਿਸ ਨੇ ਦੱਸਿਆ ਕਿ ਇਕ ਮਿੰਨੀ ਬੱਸ ਵਿਚ ਸਵਾਰ ਲਗਭਗ 12 ਹਮਲਾਵਰਾਂ ਨੇ ਗੋਲੀਆਂ ਚਲਾਈਆਂ । ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;
;