ਆਰ.ਸੀ.ਐਫ. ਵਲੋਂ ਤਿਆਰ ਕੀਤੇ ਜਾ ਰਹੇ ਉੱਨਤ ਵੰਦੇ ਭਾਰਤ ਟਰੇਨ ਦੇ ਪਹਿਲੇ ਰੇਕ ਦਾ ਜਨਰਲ ਮੈਨੇਜਰ ਵਲੋਂ ਨਿਰੀਖਣ
ਕਪੂਰਥਲਾ, 19 ਦਸੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਜਨਰਲ ਮੈਨੇਜਰ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੇ ਆਰ.ਸੀ.ਐਫ. ਵਲੋਂ ਤਿਆਰ ਕੀਤੇ ਜਾ ਰਹੇ ਉੱਨਤ ਵੰਦੇ ਭਾਰਤ ਟਰੇਨ ਦੇ ਪਹਿਲੇ ਰੇਕ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਉਨ੍ਹਾਂ ਰੇਲ ਡੱਬੇ ਦੇ ਨਿਰਮਾਣ ਦੇ ਵੱਖ-ਵੱਖ ਪੜਾਅ, ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਉਨ੍ਹਾਂ ਆਰ.ਸੀ.ਐਫ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਰੇਲ ਡੱਬੇ ਦੀ ਗੁਣਵੱਤਾ, ਸੁਰੱਖਿਆ ਤੇ ਸਟੀਕ ਕਾਰਜ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ | ਜਨਰਲ ਮੈਨੇਜਰ ਨੇ ਰੇਲ ਡੱਬੇ ਦੇ ਨਿਰਮਾਣ ਕਾਰਜ 'ਤੇ ਤਸੱਲੀ ਪ੍ਰਗਟ ਕਰਦਿਆਂ ਆਰ.ਸੀ.ਐਫ. ਦੇ ਮਿਹਨਤੀ ਕਰਮਚਾਰੀਆਂ ਦੀ ਸ਼ਲਾਘਾ ਕੀਤੀ | ਇੱਥੇ ਵਰਨਣਯੋਗ ਹੈ ਕਿ ਆਰ.ਸੀ.ਐਫ. ਵਲੋਂ ਉੱਨਤ ਵੰਦੇ ਭਾਰਤ ਦਾ ਪਹਿਲਾ ਰੇਕ ਬਿਹਤਰ ਯਾਤਰੀ ਸਹੂਲਤਾਂ, ਆਧੁਨਿਕ ਸੁਰੱਖਿਆ ਪ੍ਰਣਾਲੀਆਂ, ਆਰਾਮਦਾਇਕ ਯਾਤਰਾ, ਮਜ਼ਬੂਤ (ਕਰੈਸ਼ਵਰਤੀ) ਡਿਜ਼ਾਈਨ ਤੇ ਆਧੁਨਿਕ ਰੂਪ ਰੰਗ ਨਾਲ ਬਣਾਇਆ ਜਾ ਰਿਹਾ ਹੈ ਤੇ ਉੱਨਤ ਵੰਦੇ ਭਾਰਤ ਦਾ ਇਹ ਰੇਕ ਭਾਰਤੀ ਰੇਲਵੇ ਵਿਚ ਵਿਸ਼ਵ ਪੱਧਰੀ ਰੇਲ ਯਾਤਰਾ ਦੇ ਟੀਚੇ ਅਤੇ 'ਮੇਕ ਇਨ ਇੰਡੀਆ' ਪਹਿਲ ਦੇ ਅਨੁਰੂਪ ਹੋਵੇਗਾ |
;
;
;
;
;
;
;
;