JALANDHAR WEATHER

ਸ਼ਾਹਕੋਟ ਵਿਚ ਚੱਲੀ ਗੋਲੀ , ਇਕ ਦੀ ਮੌਤ

ਸ਼ਾਹਕੋਟ, 19 ਦਸੰਬਰ (ਬਾਂਸਲ, ਸਚਦੇਵਾ)- ਸ਼ਾਹਕੋਟ ਵਿਖੇ ਅੱਜ ਦੇਰ ਸ਼ਾਮ ਅਣਪਛਾਤੇ ਵਿਅਕਤੀ ਵਲੋਂ ਕਬਾੜੀਏ ਦੀ ਦੁਕਾਨ 'ਤੇ ਕੰਮ ਕਰਦੇ ਇਕ ਨੌਜਵਾਨ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜਿਸ ਦੀ ਉਮਰ ਕਰੀਬ 33 ਸਾਲ ਹੈ, ਦੀ ਪਛਾਣ ਸੰਦੀਪ ਕੁਮਾਰ ਪੁੱਤਰ ਬੱਗਾ ਸਿੰਘ ਵਾਸੀ ਮੁਹੱਲਾ ਧੋੜਿਆਂ ਵਜੋਂ ਹੋਈ ਹੈ। ਮ੍ਰਿਤਕ ਦੇ ਗੋਲੀ ਉਸ ਦੀ ਗਰਦਨ ਵਿਚ ਲੱਗੀ ਹੈ। ਉਸ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ ਗਿਆ ਜਿਥੇ ਮੌਕੇ 'ਤੇ ਹਾਜ਼ਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨਿਆ। ਡਾਕਟਰ ਅਨੁਸਾਰ ਉਸ ਨੂੰ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ