ਪਟਿਆਲਾ ਹਾਊਸ ਕੋਰਟ ਨੇ ਭਾਰਤ ਵਿਰੁੱਧ ਅੱਤਵਾਦੀ ਸਾਜਿਸ਼ ਰਚਣ ਦੇ ਮਾਮਲੇ ’ਚ ਦੋ ਨੂੰ ਠਹਿਰਾਇਆ ਦੋਸ਼ੀ
ਨਵੀਂ ਦਿੱਲੀ, 18 ਦਸੰਬਰ- ਵਿਸ਼ੇਸ਼ ਐਨ.ਆਈ.ਏ. ਅਦਾਲਤ ਪਟਿਆਲਾ ਹਾਊਸ ਕੋਰਟ ਨੇ ਐਨ.ਆਈ.ਏ. ਦੁਆਰਾ ਭਾਰਤ ਵਿਚ ਅੱਤਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਜ਼ਹੂਰ ਅਹਿਮਦ ਪੀਰ ਅਤੇ ਨਜ਼ੀਰ ਅਹਿਮਦ ਪੀਰ ਨੂੰ ਯੂ.ਏ.ਪੀ.ਏ. ਦੀ ਧਾਰਾ 18, 19 ਅਤੇ 39 ਦੇ ਤਹਿਤ ਦੋਸ਼ੀ ਠਹਿਰਾਇਆ।
ਇਹ ਦੋਸ਼ ਲਗਾਇਆ ਗਿਆ ਸੀ ਕਿ ਇਹ ਦੋਵੇਂ ਇਕ ਸਾਜ਼ਿਸ਼ ਵਿਚ ਸ਼ਾਮਿਲ ਸਨ, ਅੱਤਵਾਦੀ ਬਹਾਦੁਰ ਅਲੀ ਨੂੰ ਪਨਾਹ ਦਿੰਦੇ ਸਨ ਅਤੇ ਸਹਾਇਤਾ ਪ੍ਰਦਾਨ ਕਰਦੇ ਸਨ, ਜਿਸ ਨੇ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਵਿਚ ਅੰਦੋਲਨ ਨੂੰ ਹਵਾ ਦੇਣ ਲਈ ਪਾਕਿਸਤਾਨ ਤੋਂ ਭਾਰਤ ਵਿਚ ਘੁਸਪੈਠ ਕੀਤੀ ਸੀ। ਅਦਾਲਤ ਨੇ ਹੁਣ ਸਜ਼ਾ ਸੁਣਾਉਣ ਲਈ ਮਾਮਲੇ ਨੂੰ 8 ਜਨਵਰੀ ਨੂੰ ਬਹਿਸ ਲਈ ਸੂਚੀਬੱਧ ਕੀਤਾ ਹੈ।
;
;
;
;
;
;
;
;