ਦਿੱਲੀ ’ਚ ਸਖ਼ਤੀ, ਥਾਂ ਥਾਂ ਕੀਤੀ ਜਾ ਰਹੀ ਗੱਡੀਆਂ ਦੀ ਚੈਕਿੰਗ
ਨਵੀਂ ਦਿੱਲੀ, 18 ਦਸੰਬਰ- ਦਿੱਲੀ ਵਿਚ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦਾ ਚੌਥਾ ਪੜਾਅ ਬੁੱਧਵਾਰ-ਵੀਰਵਾਰ ਸਵੇਰੇ 12 ਵਜੇ ਤੋਂ ਲਾਗੂ ਹੋ ਗਿਆ। ਇਸ ਯੋਜਨਾ ਦੇ ਤਹਿਤ ਕਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਅੱਜ ਤੋਂ ਸਿਰਫ਼ ਬੀ.ਐਸ.6 ਇੰਜਣਾਂ ਵਾਲੇ ਵਾਹਨਾਂ ਨੂੰ ਹੀ ਦਿੱਲੀ ਵਿਚ ਦਾਖਲ ਹੋਣ ਦੀ ਇਜਾਜ਼ਤ ਹੈ।
ਦਿੱਲੀ ਤੋਂ ਬਾਹਰੋਂ ਆਉਣ ਵਾਲੇ ਘੱਟ ਮਿਆਰਾਂ ਵਾਲੇ ਵਾਹਨਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਇਸ ਤਹਿਤ ਸ਼ਹਿਰ ਦੇ ਅੰਦਰ ਅਤੇ ਸਰਹੱਦਾਂ 'ਤੇ ਵੱਖ-ਵੱਖ ਥਾਵਾਂ 'ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੀ.ਯੂ.ਸੀ. ਟੈਸਟ ਵਿਚ ਫੇਲ੍ਹ ਹੋਣ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ਤੋਂ ਬਿਨਾਂ ਬਾਲਣ ਤੋਂ ਵਾਪਸ ਭੇਜ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਗੈਰ-ਬੀ.ਐਸ.-6 ਇੰਜਣਾਂ ਵਾਲੇ ਵਾਹਨਾਂ ਨੂੰ ਸਰਹੱਦ 'ਤੇ ਵਾਪਸ ਭੇਜ ਦਿੱਤਾ ਜਾ ਰਿਹਾ ਹੈ।
;
;
;
;
;
;
;
;