ਦਸੂਹਾ - ਤਲਵਾੜਾ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਨਤੀਜੇ
ਦਸੂਹਾ, 17 ਦਸੰਬਰ (ਕੌਸ਼ਲ) - ਬਲਾਕ ਸੰਮਤੀ ਦਸੂਹਾ ਅਧੀਨ ਆਉਂਦੇ 19 ਜ਼ੋਨਾਂ 'ਚੋਂ 14 ਜ਼ੋਨਾਂ ਦੇ ਨਤੀਜੇ ਆ ਗਏ ਹਨ, ਜਿਸ ਵਿਚ 'ਆਪ' ਨੇ 11 ਜ਼ੋਨਾਂ ਵਿਚ ਜਿੱਤ ਦਰਜ ਕੀਤੀ ਹੈ ਅਤੇ 1 ਜ਼ੋਨ ਨਿਰਵਿਰੋਧ ਜਿੱਤਿਆ ਹੈ । ਹੁਣ ਤੱਕ 'ਆਪ' ਨੇ ਕੁੱਲ 12 ਜ਼ੋਨ ਜਿੱਤੇ ਹਨ। ਤਲਵਾੜਾ ਬਲਾਕ ਸੰਮਤੀ 'ਚ ਕੁੱਲ 15 ਜ਼ੋਨ ਹਨ। 12 ਜ਼ੋਨ ਦੇ ਨਤੀਜਿਆਂ 'ਚ , 7 'ਆਪ', 4 ਭਾਜਪਾ ਅਤੇ 2 ਜ਼ੋਨਾਂ 'ਚ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 4 ਜ਼ੋਨ ਹਨ, ਇਕ ਜ਼ੋਨ ਦਾ ਨਤੀਜਾ ਹਾਲੇ ਤੱਕ ਆਇਆ ਹੈ , ਜਿਸ ਵਿਚ 'ਆਪ' ਨੇ ਜਿੱਤ ਦਰਜ ਕੀਤੀ ਹੈ।
;
;
;
;
;
;
;
;
;