ਸਰਕਲ ਕੋਟਫੱਤਾ ਦੇ ਜ਼ਿਲ੍ਹਾ ਪ੍ਰੀਸ਼ਦ ਫੂਸ ਮੰਡੀ ਜ਼ੋਨ ਤੋਂ ਅਕਾਲੀ ਉਮੀਦਵਾਰ ਗੁਰਵਿੰਦਰ ਕੌਰ ਔਲਖ ਜੇਤੂ
ਕੋਟਫੱਤਾ, 17 ਦਸੰਬਰ (ਰਣਜੀਤ ਸਿੰਘ ਬੁੱਟਰ)- ਸਰਕਲ ਕੋਟਫੱਤਾ ਦੇ ਇਕੋ-ਇਕ ਜ਼ੋਨ ਫੂਸ ਮੰਡੀ ਤੋਂ ਅਕਾਲੀ ਉਮੀਦਵਾਰ ਸਾਬਕਾ ਸਰਪੰਚ ਗੁਰਵਿੰਦਰ ਕੌਰ ਔਲਖ ਫੂਸ ਮੰਡੀ ਧਰਮ ਪਤਨੀ ਸੀਨੀਅਰ ਅਕਾਲੀ ਆਗੂ ਗੁਰਤੇਜ ਸਿੰਘ ਔਲਖ ਨੇ ਆਪਣੇ ਵਿਰੋਧੀ ਆਪ ਉਮੀਦਵਾਰ ਨੂੰ 2430 ਵੋਟਾਂ ਨਾਲ ਮਾਤ ਦਿੱਤੀ। ਸਰਕਲ ਅੰਦਰ ਪੈਂਦੇ 4 ਪੰਚਾਇਤ ਸੰਮਤੀ ਜ਼ੋਨਾਂ ਅੰਦਰ ਵੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਗਹਿਰੀ ਦੇਵੀ ਨਗਰ ਜ਼ੋਨ ਤੋਂ ਅਕਾਲੀ ਉਮੀਦਵਾਰ ਮਲਕੀਤ ਸਿੰਘ (ਰਿਜ਼ਰਵ) ਨੇ ਆਪਣੇ ਵਿਰੋਧੀ 'ਆਪ' ਉਮੀਦਵਾਰ ਨਾਨਕ ਸਿੰਘ ਨੂੰ 109 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਗੁਲਾਬਗੜ੍ਹ, ਕਟਾਰ ਸਿੰਘ ਵਾਲਾ ਤੇ ਧੰਨ ਸਿੰਘ ਖਾਨਾ ਪਿੰਡਾਂ ਦੇ ਸਾਂਝੇ ਜ਼ੋਨ ਤੋਂ ਅਕਾਲੀ ਦਲ ਦੀ ਮਲਕੀਤ ਕੌਰ ਗੁਲਾਬਗੜ੍ਹ ਨੇ 181 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਭਾਗੂ ਤੇ ਫੂਸ ਮੰਡੀ ਜੋਨ ਤੋਂ ਅਕਾਲੀ ਉਮੀਦਵਾਰ ਇਕਬਾਲ ਸਿੰਘ ਫੂਸ ਮੰਡੀ 273 ਵੋਟਾਂ ਨਾਲ ਮੈਦਾਨ ਮਾਰ ਗਏ।
;
;
;
;
;
;
;
;