ਬਲਾਕ ਸੰਮਤੀ ਖਮਾਣੋਂ ਦੇ 15 ਜ਼ੋਨ ਦੇ ਚੋਣ ਨਤੀਜੇ ,ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਤੋਂ ਪਿੱਛੇ ਰਹੀ , ਅਕਾਲੀ ਦਲ ਨੇ ਦਿੱਤੀ ਸਖ਼ਤ ਟੱਕਰ
ਖਮਾਣੋਂ,17 ਦਸੰਬਰ (ਮਨਮੋਹਣ ਸਿੰਘ ਕਲੇਰ) -ਬਲਾਕ ਸੰਮਤੀ ਖਮਾਣੋਂ ਦੇ ਚੋਣ ਨਤੀਜਿਆ ‘ਚ ਸੱਤਾਧਿਰ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਪ੍ਰਾਪਤ ਕਰਨ ’ਚ ਅਸਫਲ ਰਹਿੰਦਿਆ ਕੁੱਲ 15 ਜ਼ੋਨਾਂ ‘ਚ ਸਿਰਫ 7 ਜ਼ੋਨ ਹੀ ਜਿੱਤ ਸਕੀ। ਜਿਸ ਨੂੰ ਟੱਕਰ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਬੇਸ਼ੱਕ 3 ਜ਼ੋਨਾਂ ’ਤੇ ਜਿੱਤ ਪ੍ਰਾਪਤ ਕੀਤੀ ,ਪ੍ਰੰਤੂ ਉਸ ਦੇ ਉਮੀਦਵਾਰ ਜ਼ਿਆਦਾ ਜ਼ੋਨਾਂ ‘ਚ ਘੱਟ ਵੋਟਾਂ ਦੇ ਅੰਤਰ ਨਾਲ ਹਾਰੇ ਅਤੇ ਜ਼ਿਆਦਾ ਜ਼ੋਨਾਂ ‘ਤੇ ਦੂਜੇ ਸਥਾਨਾਂ ‘ਤੇ ਰਹਿਣ ‘ਚ ਕਾਮਯਾਬ ਰਹੇ । ਇਸ ਤੋਂ ਇਲਾਵਾ ਭਾਜਪਾ ਨੇ ਆਪਣੇ ਦਿਹਾਤੀ ਖੇਤਰ ’ਚ ਖਾਤਾ ਖੋਲ੍ਹਦਿਆਂ ਸੰਘੋਲ ਜ਼ੋਨ ਤੋਂ ਜਿੱਤ ਪ੍ਰਾਪਤ ਕੀਤੀ । ਆਏ ਨਤੀਜਿਆਂ ‘ਚ ਆਮ ਆਦਮੀ ਨੇ 7 ਜ਼ੋਨ ਜਿਨ੍ਹਾਂ ’ਚ ਧਨੌਲਾਂ ,ਕਾਲੇਵਾਲ, ਸੁਹਾਵੀ ,ਬਡਲਾ ,ਖੇੜੀਨੌਧ ਸਿੰਘ ,ਬਰਵਾਲੀ ਕਲਾਂ ਅਤੇ ਭੜੀ ਤੋਂ ਜਿੱਤ ਪ੍ਰਾਪਤ ਕੀਤੀ । ਇਸ ਦੇ ਨਾਲ ਹੀ ਕਾਂਗਰਸ ਨੇ ਲਖਣਪੁਰ ,ਮਨੈਲੀ, ਖੰਟ ਅਤੇ ਭਾਂਬਰੀ ਤੋਂ ਜਿੱਤ ਪ੍ਰਾਪਤ ਕੀਤੀ ,ਜਦੋਕਿ ਸ੍ਰੋਮਣੀ ਅਕਾਲੀ ਦਲ ਨੇ ਨਾਨੋਵਾਲ, ਹਵਾਰਾਂ ਕਲਾਂ ਅਤੇ ਬਾਠਾਂ ਕਲਾਂ ਤੋਂ ਜਿੱਤ ਪ੍ਰਾਪਤ ਕੀਤੀ । ਇਸ ਤੋਂ ਇਲਾਵਾ ਸੰਘੋਲ ਤੋਂ ਭਾਜਪਾ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ।
;
;
;
;
;
;
;
;