ਬਲਾਕ ਸੰਮਤੀ ਜ਼ੋਨ ਸੇਖਾ ਕਲਾਂ ਤੋਂ ਅਕਾਲੀ ਉਮੀਦਵਾਰ ਸੁਨੀਤਾ ਰਾਣੀ ਜੇਤੂ
ਠੱਠੀ ਭਾਈ (ਮੋਗਾ), 17 ਦਸੰਬਰ (ਜਗਰੂਪ ਸਿੰਘ ਮਠਾੜੂ) - ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਬਲਾਕ ਸੰਮਤੀ ਜ਼ੋਨ ਸੇਖਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੰਦ ਸਿੰਘ ਟੱਕਰ ਦੀ ਪਤਨੀ ਸੁਨੀਤਾ ਰਾਣੀ ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ 887 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਪਤਨੀ ਲਛਮਣ ਸਿੰਘ ਨੂੰ 85 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਨਤੀਜਿਆਂ ਅਨੁਸਾਰ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੂੰ 802 ਵੋਟਾਂ ਮਿਲੀਆਂ, ਜਦਕਿ ਸੱਤਾਧਾਰੀ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ 737 ਵੋਟਾਂ ਪ੍ਰਾਪਤ ਕਰ ਸਕੀ।
;
;
;
;
;
;
;
;