ਨਵਾਂਸ਼ਹਿਰ ਦੇ ਵਪਾਰੀ ਦੀ ਭੇਦਭਰੀ ਹਾਲਤ ’ਚ ਮੌਤ
ਬਲਾਚੌਰ, (ਨਵਾਂਸ਼ਹਿਰ), 13 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਨਾਮਵਰ ਕਾਰੋਬਾਰੀ ਰਵੀ ਸੋਬਤੀ, ਜਿਹੜੇ ਵਪਾਰ ਮੰਡਲ ਨਵਾਂ ਸ਼ਹਿਰ ਦੇ ਉਪ ਪ੍ਰਧਾਨ ਦੱਸੇ ਜਾਂਦੇ ਹਨ, ਦੀ ਬਲਾਚੌਰ ਦੇ ਖਾਲਸਾ ਫਾਰਮ ਨੇੜਿਓਂ ਕਾਰ ਵਿਚੋਂ ਭੇਦਭਰੇ ਹਾਲਾਤ ਵਿਚ ਲਾਸ਼ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲਾ ਕਥਿਤ ਕਤਲ ਦਾ ਜਾਪਦਾ ਹੈ ਅਤੇ ਜਿਸ ਕਾਰ ਵਿਚੋਂ ਲਾਸ਼ ਮਿਲੀ, ਉਸ ਨੂੰ ਕਾਰ ਵਿਚੇ ਹੀ ਜਲਾਉਣ ਦਾ ਯਤਨ ਕੀਤਾ ਗਿਆ ਲੱਗਦਾ ਹੈ। ਪੁਲਿਸ ਨੇ ਲਾਸ਼ ੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿਖੇ ਲਿਆਂਦਾ ਗਿਆ ਹੈ।
;
;
;
;
;
;
;
;