ਇਸਰੋ 15 ਦਸੰਬਰ ਨੂੰ ਅਮਰੀਕਾ ਦਾ ਸਭ ਤੋਂ ਭਾਰੀ ਬਲੂਬਰਡ-6 ਸੈਟੇਲਾਈਟ ਕਰੇਗਾ ਲਾਂਚ
ਨਵੀਂ ਦਿੱਲੀ, 13 ਦਸੰਬਰ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 15 ਦਸੰਬਰ ਨੂੰ ਸੰਯੁਕਤ ਰਾਜ ਅਮਰੀਕਾ ਤੋਂ 6.5 ਟਨ ਭਾਰ ਵਾਲਾ ਬਲੂਬਰਡ-6 ਸੈਟੇਲਾਈਟ ਲਾਂਚ ਕਰੇਗਾ। ਇਹ ਸੈਟੇਲਾਈਟ ਅਮਰੀਕੀ ਕੰਪਨੀ ਏ.ਐਸ.ਟੀ. ਸਪੇਸ ਮੋਬਾਈਲ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਨੂੰ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ,ਐਲ.ਵੀ.ਐਮ. 3 ਰਾਹੀਂ ਲੋਅ ਬਰਥ ਆਰਬਿਟ ਵਿਚ ਭੇਜਿਆ ਜਾਵੇਗਾ। ਬਲੂਬਰਡ-6 ਹੁਣ ਤੱਕ ਲਾਂਚ ਕੀਤੇ ਗਏ ਸਭ ਤੋਂ ਭਾਰੀ ਵਪਾਰਕ ਉਪਗ੍ਰਹਿਆਂ ਵਿਚੋਂ ਇਕ ਹੈ। ਇਸ ਨੂੰ 19 ਅਕਤੂਬਰ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਇਹ ਲਾਂਚ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਜਾਵੇਗਾ।
;
;
;
;
;
;
;
;