JALANDHAR WEATHER

ਰਾਸ਼ਟਰੀ ਰਾਜਧਾਨੀ ਦੀ ਹਵਾ ਗੁਣਵੱਤਾ ਸੂਚਾਂਕ ’ਚ ਸੁਧਾਰ

ਨਵੀਂ ਦਿੱਲੀ, 10 ਦਸੰਬਰ- ਅੱਜ ਸਵੇਰੇ ਦਿੱਲੀ ਦੀ ਹਵਾ ਗੁਣਵੱਤਾ ਵਿਚ ਕਾਫ਼ੀ ਸੁਧਾਰ ਹੋਇਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸਵੇਰੇ 8 ਵਜੇ ਕੁੱਲ ਹਵਾ ਗੁਣਵੱਤਾ ਸੂਚਕਾਂਕ 269 ਸੀ। ਹਾਲਾਂਕਿ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ "ਮਾੜੀ" ਸ਼੍ਰੇਣੀ ਵਿਚ ਰਹੀ ਤੇ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਧੂੰਏਂ ਦੀ ਇਕ ਹਲਕੀ ਪਰਤ ਅਜੇ ਵੀ ਦਿਖਾਈ ਦੇ ਰਹੀ ਹੈ। 9 ਦਸੰਬਰ ਨੂੰ ਸ਼ਾਮ 4 ਵਜੇ ਦਿੱਲੀ ਦੀ ਹਵਾ ਗੁਣਵੱਤਾ ਸੂਚਾਂਕ 282 ਦਰਜ ਕੀਤਾ ਗਿਆ ਸੀ, ਜਿਸ ਨੂੰ ‘ਮਾੜੀ’ ਸ਼੍ਰੇਣੀ ਵਿਚ ਰੱਖਿਆ ਗਿਆ। ਹਾਲਾਂਕਿ ਦਿੱਲੀ ਦੇ ਕਈ ਖੇਤਰ ਜ਼ਹਿਰੀਲੇ ਧੂੰਏਂ ਦੀ ਇਕ ਮੋਟੀ ਪਰਤ ਵਿਚ ਘਿਰੇ ਰਹੇ। ਇੰਡੀਆ ਗੇਟ, ਕਰਤਵਯ ਮਾਰਗ, ਆਨੰਦ ਵਿਹਾਰ ਵਰਗੇ ਖੇਤਰ ਅੱਜ ਸਵੇਰੇ ਸੰਘਣੀ ਧੁੰਦ ਵਿਚ ਘਿਰੇ ਰਹੇ। ਇਸ ਤੋਂ ਇਲਾਵਾ ਗਾਜ਼ੀਪੁਰ ਖੇਤਰ ਵੀ ਜ਼ਹਿਰੀਲੇ ਧੂੰਏਂ ਦੀ ਇਕ ਮੋਟੀ ਚਾਦਰ ਵਿਚ ਢੱਕਿਆ ਹੋਇਆ ਸੀ।

ਰਾਸ਼ਟਰੀ ਰਾਜਧਾਨੀ ਦੇ ਕਈ ਖੇਤਰਾਂ ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਸੀ.ਪੀ.ਸੀ.ਬੀ. ਦੇ ਅੰਕੜਿਆਂ ਅਨੁਸਾਰ ਜਹਾਂਗੀਰਪੁਰੀ ਵਿਚ ਹਵਾ ਗੁਣਵੱਤਾ ਸੂਚਾਂਕ 313 ਦਰਜ ਕੀਤਾ ਗਿਆ, ਜਦੋਂ ਕਿ ਵਜ਼ੀਰਪੁਰ ਵਿਚ 305, ਵਿਵੇਕ ਵਿਹਾਰ ਵਿਚ 306 ਦਰਜ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ