ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਅਕਾਲੀ ਆਗੂ ਵਲਟੋਹਾ ਨੇ ਲੱਗੀ ਤਨਖਾਹ ਤਹਿਤ ਦੂਜੇ ਦਿਨ ਵੀ ਕੀਤੀ ਸੇਵਾ
ਅੰਮ੍ਰਿਤਸਰ, 10 ਦਸੰਬਰ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਪ੍ਰੋ.ਵਿਰਸਾ ਸਿੰਘ ਵਲਟੋਹਾ ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਪੰਜ ਸਿੰਘ ਸਾਹਿਬਾਨ ਵਲੋਂ ਧਾਰਮਿਕ ਤਨਖਾਹ ਲਗਾਈ ਗਈ ਸੀ, ਦੇ ਤਹਿਤ ਅੱਜ ਦੂਜੇ ਦਿਨ ਵੀ ਲੰਗਰ ਗੁਰੂ ਰਾਮਦਾਸ ਜੀ ਵਿਖੇ ਸੰਗਤਾਂ ਦੇ ਜੂਠੇ ਬਰਤਨ ਸਾਫ ਕਰਨ ਅਤੇ ਜੋੜਾ ਘਰ ਵਿਖੇ ਸੰਗਤਾਂ ਦੇ ਜੋੜੇ ਸਾਫ਼ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪ੍ਰਾਪਤ ਵੇਰਵਿਆਂ ਅਨੁਸਾਰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਵੀ ਅੱਜ ਸਿੰਘ ਸਾਹਿਬਾਨ ਵਲੋਂ ਲਗਾਈ ਗਈ ਤਨਖ਼ਾਹ ਤਹਿਤ ਜੂਠੇ ਬਰਤਨ ਮਾਂਜਣ ਅਤੇ ਜੋੜੇ ਸਾਫ਼ ਕਰਨ ਦੀ ਸੇਵਾ ਕੀਤੀ ਗਈ ਹੈ।
;
;
;
;
;
;
;
;
;