ਉਹ ਭਟਕਾਉਣ ਦੀ ਰਾਜਨੀਤੀ ਕਰ ਰਹੇ ਹਨ, ਕਿਰਨ ਰਿਜੀਜੂ ਦੇ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ 'ਤੇ ਹਰੀਸ਼ ਚੌਧਰੀ

ਨਵੀਂ ਦਿੱਲੀ, 24 ਅਗਸਤ - ਕੇਂਦਰੀ ਮੰਤਰੀ ਕਿਰਨ ਰਿਜੀਜੂ ਦੇ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ 'ਤੇ ਕਾਂਗਰਸ ਨੇਤਾ ਹਰੀਸ਼ ਚੌਧਰੀ ਕਹਿੰਦੇ ਹਨ, "ਉਹ ਭਟਕਾਉਣ ਦੀ ਰਾਜਨੀਤੀ ਕਰ ਰਹੇ ਹਨ। ਅੱਜ ਪੂਰਾ ਦੇਸ਼ ਵੋਟ ਚੋਰੀ ਦੀ ਗੱਲ ਕਰ ਰਿਹਾ ਹੈ। ਭਾਜਪਾ ਵਿਚ ਕਿਸੇ ਨੂੰ ਵੀ ਸੋਚਣ ਅਤੇ ਬੋਲਣ ਦਾ ਅਧਿਕਾਰ ਨਹੀਂ ਹੈ, ਪਰ ਕਾਂਗਰਸ ਵਿੱਚ, ਕਾਂਗਰਸ ਦੇ ਅੰਦਰ ਹਰ ਕਿਸੇ ਨੂੰ ਸੋਚਣ ਅਤੇ ਬੋਲਣ ਦਾ ਅਧਿਕਾਰ ਹੈ। ਸਾਡੇ ਖੜਗੇ ਜੀ ਅਤੇ ਰਾਹੁਲ ਗਾਂਧੀ ਜੀ ਸਾਰਿਆਂ ਨੂੰ ਨਾਲ ਲੈ ਕੇ ਕਾਂਗਰਸ ਚਲਾ ਰਹੇ ਹਨ।"
ਦੱਸ ਦਈਏ ਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕੱਲ੍ਹ ਨਿਊਜ਼ ੲਜੰਸੀ ਨਾਲ ਗੱਲਬਾਤ ਕਦਿਆਂ ਰਾਹੁਲ ਗਾਂਧੀ 'ਤੇ "ਬਹੁਤ ਖਤਰਨਾਕ ਰਸਤੇ" 'ਤੇ ਚੱਲਣ ਦਾਦੋਸ਼ ਲਗਾਇਆ ਸੀ ।ਉਨ੍ਹਾਂ ਰਾਹੁਲ ਗਾਂਧੀ 'ਤੇ "ਭਾਰਤ ਵਿਰੋਧੀ" ਜਾਰਜ ਸੋਰੋਸ ਨਾਲ ਤਾਲਮੇਲ ਵਿਚ ਕੰਮ ਕਰਨ ਦਾ ਵੀ ਦੋਸ਼ ਲਗਾਇਆ ਸੀ।