JALANDHAR WEATHER

"ਫਿੱਟ ਇੰਡੀਆ " ਮੁਹਿੰਮ ਤਹਿਤ ਜਗਰਾਉਂ ਪੁਲਿਸ ਨੇ ਕੱਢੀ ਸਾਇਕਲ ਰੈਲੀ

ਜਗਰਾਉਂ (ਲੁਧਿਆਣਾ), 24 ਅਗਸਤ (ਕੁਲਦੀਪ ਸਿੰਘ ਲੋਹਟ) - ਫਿੱਟ ਇੰਡੀਆ ਤਹਿਤ ਜਗਰਾਉਂ ਸਾਂਝ ਕੇਂਦਰ ਵਲੋਂ ਅੱਜ ਵਿਸ਼ਾਲ ਸਾਇਕਲ ਰੈਲੀ ਕੱਢੀ ਗਈ, ਜਿਸ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਸ਼ਹਿਰ ਦੇ ਨੌਜਵਾਨ ਵਰਗ ਨੇ ਵੀ ਸ਼ਮੂਲੀਅਤ ਕੀਤੀ।ਇਹ ਰੈਲੀ
ਜਗਰਾਉਂ ਦੇ ਪ੍ਰਮੁੱਖ ਤਹਿਸੀਲ ਚੌੰਕ ਤੋਂ ਸ਼ੁਰੂ ਹੋ ਕੇ ਰਾਣੀ ਝਾਂਸੀ ਚੌੰਕ ਅਤੇ ਪਿੰਡ ਅਲੀਗੜ੍ਹ ਤੋਂ ਦੀ ਹੁੰਦੀ ਹੋਈ ਵਾਪਸ ਤਹਿਸੀਲ ਚੌੰਕ ਪਰਤੀ। ਸਾਇਕਲ ਸਮਾਪਤੀ ਮੌਕੇ ਸਾਇਕਲ ਚਾਲਕਾਂ ਨੂੰ ਲੱਸੀ ਤੇ ਕੇਲੇ ਵਰਤਾਏ ਗਏ।ਇਸ ਮੌਕੇ ਏ.ਐਸ.ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ, ਸਾਂਝ ਅਤੇ ਜਗਰਾਉਂ ਪੁਲਿਸ ਦਾ ਇਹ ਇਕ ਵਿਲੱਖਣ ਉਪਰਾਲਾ ਹੈ।ਉਨ੍ਹਾਂ ਦੱਸਿਆ ਕਿ ਇਹ ਸਾਇਕਲ ਰੈਲੀ ਤੰਦਰੁਸਤ ਸਰੀਰ ਤੇ ਨਸ਼ਿਆਂ ਖ਼ਿਲਾਫ਼ ਇਕ ਚੰਗੀ ਪਹਿਲਕਦਮੀ ਹੈ।ਇਸ ਮੌਕੇ ਡੀ.ਐਸ.ਪੀ. ਜਸਯਜੋਤ ਸਿੰਘ ਨੇ ਦੱਸਿਆ ਕਿ ਇਸ ਸਾਇਕਲ ਰੈਲੀ ਦਾ ਮੁੱਖ ਮੰਤਵ ਨਿਰੋਏ ਸਰੀਰ ਅਤੇ ਨਿਰੋਏ ਸਮਾਜ ਦੀ ਸਿਰਜਣਾ ਹੈ।ਉਨ੍ਹਾਂ ਕਿਹਾ ਕਿ ਅਸੀਂ ਪ੍ਰਮੁੱਖ ਤੌਰ 'ਤੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਨਵੀਂ ਪੀੜ੍ਹੀ ਨੂੰ ਚੇਤੰਨ ਕਰਨ ਲਈ ਸੁਹਿਰਦ ਹਾਂ ਤੇ ਅਸੀਂ ਇਸ ਮਕਸਦ ਵਿਚ ਜ਼ਰੂਰ ਕਾਮਯਾਬ ਹੋਵਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ