ਰਾਜਾ ਰਘੂਵੰਸ਼ੀ ਕਤਲ ਕੇਸ : ਐਫ.ਐਸ.ਐਲ ਨੇ ਸੜੇ ਹੋਏ ਬੈਗ ਦੇ ਟੁਕੜੇ ਕੀਤੇ ਇਕੱਠੇ

ਇੰਦੌਰ (ਮੱਧ ਪ੍ਰਦੇਸ਼), 22 ਜੂਨ - ਮੇਘਾਲਿਆ ਐਸ.ਆਈ.ਟੀ. ਟੀਮ ਅਤੇ ਐਫ.ਐਸ.ਐਲ. ਇੰਦੌਰ ਸੋਨਮ ਰਘੂਵੰਸ਼ੀ ਦੇ ਬੈਗ ਨੂੰ ਸਾੜਨ ਵਾਲੇ ਸ਼ਿਲੋਮ ਜੇਮਸ ਨਾਲ ਇੰਦੌਰ ਦੀ ਹਰੇ ਕ੍ਰਿਸ਼ਨਾ ਵਿਹਾਰ ਕਲੋਨੀ ਪਹੁੰਚੇ। ਐਫ.ਐਸ.ਐਲ. ਇੰਦੌਰ ਨੇ ਫੋਰੈਂਸਿਕ ਜਾਂਚ ਲਈ ਸੜੇ ਹੋਏ ਬੈਗ ਦੇ ਟੁਕੜੇ ਅਤੇ ਸੋਨਮ ਦੇ ਸਮਾਨ ਦੇ ਸੜੇ ਹੋਏ ਟੁਕੜੇ ਇਕੱਠੇ ਕੀਤੇ।