ਨਿਤਿਸ਼ ਕੁਮਾਰ ਨੇ ਆਪਣੇ ਸ਼ਾਸਨ ਦੌਰਾਨ ਬਿਹਾਰ ਲਈ ਬਹੁਤ ਘੱਟ ਕੰਮ ਕੀਤਾ - ਤੇਜਸਵੀ ਯਾਦਵ

ਪਟਨਾ (ਬਿਹਾਰ), 22 ਜੂਨ (ਏਐਨਆਈ): ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਆਉਣ ਵਾਲੀ ਬਿਹਾਰ ਵਿਧਾਨ ਸਭਾ "ਬਦਲਾਅ ਲਈ ਚੋਣ" ਹੋਵੇਗੀ ਅਤੇ ਭਾਜਪਾ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਆਪਣੇ ਸ਼ਾਸਨ ਦੌਰਾਨ ਬਿਹਾਰ ਲਈ ਬਹੁਤ ਘੱਟ ਕੰਮ ਕੀਤਾ ਹੈ, ਕਿਹਾ ਕਿ ਰਾਜ ਨੂੰ ਗ਼ਰੀਬੀ ਅਤੇ ਬੇਰੁਜ਼ਗਾਰੀ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਨਿਤਿਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਸੱਤਾਧਾਰੀ ਗੱਠਜੋੜ ਨੂੰ ਇਕ ਵਿਕਾਸ ਸੂਚਕ ਦੱਸਣਾ ਚਾਹੀਦਾ ਹੈ ਜਿਸ ਵਿਚ ਬਿਹਾਰ ਦੇਸ਼ ਵਿਚ ਪਹਿਲੇ ਨੰਬਰ 'ਤੇ ਹੋਵੇ। ਉਨ੍ਹਾਂ ਕਿਹਾ ਕਿ ਜਨਤਾ ਦਲ-ਯੂਨਾਈਟਿਡ ਦੇ ਨੇਤਾ ਨਿਤਿਸ਼ ਕੁਮਾਰ ਲਗਭਗ 20 ਸਾਲਾਂ ਤੋਂ ਸੱਤਾ ਵਿਚ ਹੋਣ ਅਤੇ ਨਰਿੰਦਰ ਮੋਦੀ 11 ਸਾਲਾਂ ਤੋਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਹੋਣ ਦੇ ਬਾਵਜੂਦ, ਬਿਹਾਰ ਪ੍ਰਤੀ ਵਿਅਕਤੀ ਆਮਦਨ ਅਤੇ ਸਿੱਖਿਆ ਵਰਗੇ ਮੁੱਖ ਸੂਚਕਾਂ ਵਿਚ ਸਭ ਤੋਂ ਹੇਠਾਂ ਬਣਿਆ ਹੋਇਆ ਹੈ। ਬਿਹਾਰ ਗਰੀਬੀ, ਬੇਰੁਜ਼ਗਾਰੀ ਵਿਚ ਪਹਿਲੇ ਨੰਬਰ 'ਤੇ ਹੈ, ਅਸੀਂ ਸਿਹਤ ਸੰਭਾਲ, ਸਿੱਖਿਆ ਵਿੱਚ ਬਹੁਤ ਪਿੱਛੇ ਹਾਂ ।