ਬਨੂੜ -ਤੇਪਲਾ ਰਾਸ਼ਟਰੀ ਰਾਹ ‘ਤੇ ਫੌਰਚੂਨਰ 'ਚੋਂ ਮਿਲੀਆਂ 3 ਲਾਸ਼ਾਂ

ਬਨੂੜ , 22 ਜੂਨ -ਪਟਿਆਲਾ ਦੇ ਬਨੂੜ -ਤੇਪਲਾ ਰਾਸ਼ਟਰੀ ਰਾਹ ‘ਤੇ ਪੈਂਦੇ ਪਿੰਡ ਚੱਗੇਰਾ ਦੇ ਨੇੜੇ ਅੱਜ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਖੇਤਾਂ ਵੱਲ ਜਾਣ ਵਾਲੀ ਸੜਕ ‘ਤੇ ਖੜੀ ਇਕ ਫਾਰਚੂਨਰ ਗੱਡੀ ਵਿਚ 3 ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਮ੍ਰਿਤਕਾਂ ਦੀ ਪਛਾਣ ਲੰਬੀ (ਜਿਲ੍ਹਾ ਬਠਿੰਡਾ) ਦੇ ਨੇੜਲੇ ਪਿੰਡ ਸਿਖਵਾਲਾ ਵਾਸੀ ਸੰਦੀਪ ਸਿੰਘ ਰਾਜਪਾਲ (45), ਉਸ ਦੀ ਪਤਨੀ ਮਨਦੀਪ ਕੌਰ (42) ਅਤੇ ਪੁੱਤਰ ਅਭੇ ਸਿੰਘ (15) ਵਜੋਂ ਹੋਈ ਹੈ। ਪੁਲਿਸ ਅਨੁਸਾਰ ਸੰਦੀਪ ਸਿੰਘ ਮੌਜੂਦਾ ਸਮੇਂ ‘ਚ ਪ੍ਰਾਪਰਟੀ ਦਾ ਕੰਮ ਕਰਦਾ ਸੀ । ਪੁੱਤਰ ਅਭੇ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇਹ ਜਾਣਕਾਰੀ ਓਦੋਂ ਮਿਲੀ ਜਦੋਂ ਪਿੰਡ ਚੱਗੇਰਾ ਨੇੜਲੇ ਖੇਤਾਂ ‘ਚ ਕੰਮ ਕਰਨ ਆਏ ਲੋਕਾਂ ਨੇ ਗੱਡੀ ‘ਚ ਪਈਆਂ ਲਾਸ਼ਾਂ ਦੇਖ ਕੇ ਬਨੂਰ ਪੁਲਿਸ ਨੂੰ ਜਾਣਕਾਰੀ ਦਿੱਤੀ । ਫੋਰੈਂਸਿਕ ਅਤੇ ਐਫ.ਐਸ.ਐਲ. ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।