JALANDHAR WEATHER

ਵਿਧਾਨ ਸਭਾ ਉਪ-ਚੋਣਾਂ : 4 ਰਾਜਾਂ ਦੀਆਂ 5 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸਮਾਪਤ, ਕੇਰਲ ਵਿਚ ਸਭ ਤੋਂ ਵੱਧ ਵੋਟਿੰਗ

ਨਵੀਂ ਦਿੱਲੀ , 19 ਜੂਨ - 4 ਰਾਜਾਂ (ਪੰਜਾਬ, ਬੰਗਾਲ, ਗੁਜਰਾਤ ਅਤੇ ਕੇਰਲ) ਦੀਆਂ ਪੰਜ ਵਿਧਾਨ ਸਭਾ ਸੀਟਾਂ 'ਤੇ ਉਪ-ਚੋਣਾਂ ਲਈ ਵੋਟਿੰਗ ਸਮਾਪਤ ਹੋ ਗਈ ਹੈ। ਇਸ ਦੇ ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ। ਇਨ੍ਹਾਂ ਰਾਜਾਂ ਵਿਚੋਂ, ਕੇਰਲ ਵਿਚ ਸਭ ਤੋਂ ਵੱਧ ਵੋਟਿੰਗ ਹੋਈ। ਪੱਛਮੀ ਬੰਗਾਲ ਦੂਜੇ ਸਥਾਨ 'ਤੇ ਰਿਹਾ। ਕੇਰਲ ਦੀ ਨੀਲਾਂਬੁਰ ਵਿਧਾਨ ਸਭਾ ਸੀਟ 'ਤੇ 73.26 ਪ੍ਰਤੀਸ਼ਤ ਵੋਟਿੰਗ ਹੋਈ। ਇਸ ਦੇ ਨਾਲ ਹੀ, ਪੱਛਮੀ ਬੰਗਾਲ ਦੀ ਕਾਲੀਗੰਜ ਵਿਧਾਨ ਸਭਾ ਸੀਟ 'ਤੇ ਸ਼ਾਮ 5 ਵਜੇ ਤੱਕ 72.50 ਪ੍ਰਤੀਸ਼ਤ ਵੋਟਿੰਗ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ