21 ਸਾਲਾ ਲੜਕੀ ਦੀ ਖੂਹ 'ਚ ਡਿੱਗਣ ਨਾਲ ਮੌਤ

ਜੋਗਾ, 16 ਜੂਨ (ਹਰਜਿੰਦਰ ਸਿੰਘ ਚਹਿਲ)-ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿਚ ਮੋਗਾ ਜ਼ਿਲ੍ਹੇ ਦੀ ਸਾਦੀਆ 21 ਸਾਲਾ ਕੁੜੀ ਆਪਣੀ ਮਾਸੀ ਦੇ ਪਿੰਡ ਜੋਗਾ ਵਿਖੇ ਆਈ ਹੋਈ ਸੀ ਜੋ ਕਿ ਘਰ ਵਿਚ ਹੀ ਬਣੇ ਪੁਰਾਣੇ ਖੂਹ ਵਿਚ ਡਿੱਗ ਗਈ, ਜਿਸ ਦੇ ਬਚਾਅ ਲਈ ਪ੍ਰਸ਼ਾਸਨ ਵਲੋਂ ਐਨ. ਡੀ. ਆਰ. ਐਫ. ਦੀਆਂ ਟੀਮਾਂ ਵੀ ਬੁਲਾਈਆਂ ਗਈਆਂ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਜਦੋਂ ਸਾਦੀਆ ਨੂੰ ਖੂਹ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ।