ਪੁਣੇ ਪੁਲ ਡਿੱਗਣ ਦੀ ਘਟਨਾ ਵਿਚ ਹੁਣ ਤੱਕ 40 ਲੋਕਾਂ ਨੂੰ ਬਚਾਇਆ ਗਿਆ : ਪਿੰਪਰੀ ਪੁਲਿਸ ਕਮਿਸ਼ਨਰ

ਪੁਣੇ (ਮਹਾਰਾਸ਼ਟਰ), 15 ਜੂਨ - ਪਿੰਪਰੀ ਚਿੰਚਵਾੜ ਦੇ ਪੁਲਿਸ ਕਮਿਸ਼ਨਰ ਵਿਨੋਏ ਕੁਮਾਰ ਚੌਬੇ ਦੇ ਅਨੁਸਾਰ, ਘਟਨਾ ਸਥਾਨ ਤੋਂ ਹੁਣ ਤੱਕ ਕੁੱਲ 40 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚ ਗੰਭੀਰ ਜ਼ਖਮੀ ਹੋਏ ਲੋਕ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਹੈ। ਕੁੰਡਮਾਲਾ ਤਾਲੇਗਾਂਵ ਦਭਾਦੇ ਸ਼ਹਿਰ ਦੇ ਨੇੜੇ ਇਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ, ਜਿੱਥੇ ਇੰਦਰਾਣੀ ਨਦੀ ਉੱਤੇ ਇਕ ਪੁਰਾਣਾ ਪੁਲ ਢਹਿ ਗਿਆ ਸੀ। ਐਤਵਾਰ ਦਾ ਦਿਨ ਹੋਣ ਕਰਕੇ ਸੈਲਾਨੀਆਂ ਦੀ ਭੀੜ ਸੀ, ਇਸ ਲਈ ਇਹ ਖਦਸ਼ਾ ਹੈ ਕਿ ਪੁਲ ਢਹਿ ਗਿਆ ।