ਯੂ.ਪੀ. ਪੁਲਿਸ ਕਾਂਸਟੇਬਲ ਦੀ ਭਰਤੀ ਪੂਰੀ ਪਾਰਦਰਸ਼ਤਾ ਹੋਈ - ਅਮਿਤ ਸ਼ਾਹ

ਲਖਨਊ (ਉੱਤਰ ਪ੍ਰਦੇਸ਼),15 ਜੂਨ (ਏਐਨਆਈ) : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਪੁਲਿਸ ਦੇ 60,244 ਤੋਂ ਵੱਧ ਨਵੇਂ ਭਰਤੀ ਕੀਤੇ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਤੇ ਕਿਹਾ ਹੈ ਕਿ ਭਰਤੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਗਈ, ਬਿਨਾਂ ਕਿਸੇ ਜਾਤ, ਸਿਫਾਰਸ਼ ਜਾਂ ਰਿਸ਼ਵਤਖੋਰੀ ਦੇ ਪ੍ਰਭਾਵ ਦੇ। ਲਖਨਊ ਵਿਚ ਇਕ ਰਾਜ ਪੱਧਰੀ ਸਮਾਰੋਹ ਵਿਚ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਹੁਣ ਤੱਕ ਪੁਲਿਸ ਫੋਰਸ ਵਿਚ ਭਰਤੀਆਂ ਜਾਤ ਦੇ ਆਧਾਰ 'ਤੇ ਕੀਤੀਆਂ ਜਾ ਰਹੀਆਂ ਸਨ। ਪਰ ਅੱਜ, ਤਕਨਾਲੋਜੀ ਰਾਹੀਂ ਪਾਰਦਰਸ਼ਤਾ ਕਾਰਨ ਤੁਹਾਡੇ ਸਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ। ਅੱਜ ਸੀ.ਸੀ.ਟੀ.ਵੀ. ਕੈਮਰੇ, ਕੰਟਰੋਲ ਰੂਮ, ਕਮਾਂਡ ਸੈਂਟਰ, ਪੀ.ਸੀ.ਆਰ. ਵਨ, ਅਤੇ 150 ਤੋਂ ਵੱਧ ਐਫ.ਐਸ.ਐਲ. ਯੂਨਿਟ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸੁਰੱਖਿਆ, ਸੇਵਾ ਅਤੇ ਸੰਵੇਦਨਸ਼ੀਲਤਾ ਦੇ ਮੰਤਰ ਨਾਲ ਅੱਗੇ ਵਧੋਗੇ। ਉਨ੍ਹਾਂ ਕਿਹਾ ਕਿ ਚੁਣੇ ਗਏ ਨੌਜਵਾਨ ਰਾਜ ਦੀ ਹਰ ਜਾਤੀ, ਭਾਈਚਾਰੇ, ਤਹਿਸੀਲ ਅਤੇ ਜ਼ਿਲ੍ਹੇ ਤੋਂ ਆਉਂਦੇ ਹਨ ਅਤੇ ਹੁਣ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਦਾ ਹਿੱਸਾ ਹਨ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਮੇਰੇ ਸਾਹਮਣੇ ਬੈਠੇ ਨੌਜਵਾਨਾਂ ਦੇ ਜੀਵਨ ਵਿਚ ਸਭ ਤੋਂ ਸ਼ੁਭ ਦਿਨ ਹੈ ਕਿਉਂਕਿ ਅੱਜ ਉੱਤਰ ਪ੍ਰਦੇਸ਼ ਦੇ ਹਰ ਜਾਤੀ, ਭਾਈਚਾਰੇ ਅਤੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ 60,000 ਤੋਂ ਵੱਧ ਨੌਜਵਾਨ ਭਾਰਤ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਦਾ ਸਰਗਰਮ ਹਿੱਸਾ ਬਣਨ ਜਾ ਰਹੇ ਹਨ।