JALANDHAR WEATHER

ਪਿੰਡ ਡੰਡੇ ਵਿਖੇ ਮੇਲੇ ਮੌਕੇ ਖਿਡਾਰੀਆਂ ਨੂੰ ਮੱਝਾਂ ਦੇ ਕੇ ਕੀਤਾ ਸਨਮਾਨਿਤ

ਅਟਾਰੀ, 9 ਜੂਨ (ਗੁਰਦੀਪ ਸਿੰਘ ਅਟਾਰੀ/ ਰਾਜਿੰਦਰ ਸਿੰਘ ਰੂਬੀ)-ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਡੰਡੇ ਦੇ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਕਬੱਡੀ ਦੀਆਂ ਨਾਮਵਰ ਟੀਮਾਂ ਨੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੁੱਖ ਸੇਵਾਦਾਰ ਬਾਬਾ ਰਸ਼ਪਾਲ ਸਿੰਘ, ਸ਼ੇਰਪਾਲ ਸਿੰਘ ਅਤੇ ਪ੍ਰਬੰਧਕਾਂ ਵਲੋਂ ਪਹਿਲੇ ਨੰਬਰ ਉਤੇ ਰਹਿਣ ਵਾਲੀਆਂ ਨਾਮਵਰ ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਨੂੰ ਮੋਰਾ ਨਸਲ ਅਤੇ ਨੀਲੀ ਰਾਵੀ ਮੱਝਾਂ ਦੇ ਕੇ ਸਨਮਾਨਿਤ ਕੀਤਾ। ਬਾਬਾ ਰਸ਼ਪਾਲ ਸਿੰਘ ਡੰਡੇ ਨੇ ਨੌਜਵਾਨ ਪੀੜ੍ਹੀ ਨੂੰ ਮਾਂ ਖੇਡ ਕਬੱਡੀ ਅਤੇ ਕੁਸ਼ਤੀਆਂ ਨਾਲ ਜੁੜਨ ਲਈ ਕਿਹਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ