ਭਗਦੜ ਦੀ ਘਟਨਾ ’ਤੇ ਵਿਰਾਟ ਕੋਹਲੀ ਵਲੋਂ ਦੁੱਖ ਪ੍ਰਗਟ

ਮੁੰਬਈ, 5 ਜੂਨ- ਬੁੱਧਵਾਰ ਨੂੰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੀ ਜਿੱਤ ਪਰੇਡ ਦੌਰਾਨ ਭਗਦੜ ਮਚ ਗਈ ਸੀ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 33 ਲੋਕ ਜ਼ਖਮੀ ਹੋ ਗਏ ਸਨ। ਇਸ ’ਤੇ ਵਿਰਾਟ ਕੋਹਲੀ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਮੇਰੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹਨ। ਮੈਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ। ਇਸ ਦੇ ਨਾਲ ਹੀ ਉਨ੍ਹਾਂ ਦਿਲ ਤੋੜਨ ਵਾਲਾ ਇਮੋਜੀ ਵੀ ਬਣਾਇਆ ਹੈ।