ਆਰੀਆ ਮਹਿਲਾ ਕਾਲਜ ਦੀ ਵਿਦਿਆਰਥਣ ਕਸ਼ਿਸ਼ ਮਹਾਜਨ ਨੇ ਯੂਨੀਵਰਸਿਟੀ 'ਚ ਕੀਤਾ ਪਹਿਲਾ ਸਥਾਨ ਹਾਸਿਲ

ਪਠਾਨਕੋਟ, 24 ਮਈ (ਸੰਧੂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਮ.ਐਸ.ਸੀ. ਕੰਪਿਊਟਰ ਸਾਇੰਸ ਤੀਜੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਤਹਿਤ ਆਰੀਆ ਮਹਿਲਾ ਕਾਲਜ ਪਠਾਨਕੋਟ ਦੇ ਐਮ.ਐਸ.ਸੀ. ਕੰਪਿਊਟਰ ਸਾਇੰਸ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਗੁਰਮੀਤ ਕੌਰ ਨੇ ਦੱਸਿਆ ਕਿ ਐਮ.ਐਸ.ਸੀ. ਕੰਪਿਊਟਰ ਸਾਇੰਸ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਕਸ਼ਿਸ਼ ਮਹਾਜਨ ਨੇ 8.00 ਸੀ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਅਤੇ ਜ਼ਿਲ੍ਹਾ ਪਠਾਨਕੋਟ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਰੀਆ ਸ਼ਰਮਾ ਨੇ 7.64 ਸੀ. ਜੀ. ਪੀ. ਏ. ਅੰਕ ਪ੍ਰਾਪਤ ਕੀਤੇ ਅਤੇ ਯੂਨੀਵਰਸਿਟੀ ਵਿਚ ਤੀਜੇ ਅਤੇ ਜ਼ਿਲ੍ਹਾ ਪਠਾਨਕੋਟ ਵਿਚ ਦੂਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਪਿਊਸ਼ ਮਹਾਜਨ ਨੇ 7.45 ਸੀ. ਜੀ. ਪੀ. ਏ. ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਪੰਜਵਾਂ ਅਤੇ ਜ਼ਿਲ੍ਹੇ ਵਿਚ ਤੀਜੇ ਸਥਾਨ 'ਤੇ ਰਹੀ। ਕਾਲਜ ਮੈਨੇਜਿੰਗ ਕਮੇਟੀ ਦੀ ਮੈਨੇਜਰ ਰਸ਼ਮੀ ਆਹਲਵਾਲੀਆ, ਸਹਿ-ਮੈਨੇਜਰ ਵਿਨੀਤ ਮਹਾਜਨ, ਪ੍ਰਿੰਸੀਪਲ ਡਾਕਟਰ ਗੁਰਮੀਤ ਕੌਰ ਵਲੋਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।