JALANDHAR WEATHER

ਮਾਨਸੂਨ ਵਧਿਆ ਅੱਗੇ, ਦੇਸ਼ ਦੇ 29 ਰਾਜਾਂ ਵਿਚ ਤੂਫ਼ਾਨ ਤੇ ਮੀਂਹ ਦਾ ਅਲਰਟ ਜਾਰੀ

ਨਵੀਂ ਦਿੱਲੀ, 24 ਮਈ- ਪਿਛਲੇ ਚਾਰ ਦਿਨਾਂ ਤੋਂ ਦੇਸ਼ ਤੋਂ ਲਗਭਗ 40-50 ਕਿਲੋਮੀਟਰ ਦੂਰ ਮਾਨਸੂਨ ਸ਼ੁੱਕਰਵਾਰ ਸ਼ਾਮ ਨੂੰ ਅੱਗੇ ਵਧਿਆ। ਅੱਜ ਇਹ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਦੇ ਕਈ ਇਲਾਕਿਆਂ ਨੂੰ ਇਕੋ ਸਮੇਂ ਵਿਚ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਮਾਨਸੂਨ ਇਕ ਹਫ਼ਤੇ ਵਿਚ ਦੇਸ਼ ਦੇ ਦੱਖਣੀ ਅਤੇ ਉੱਤਰ-ਪੂਰਬੀ ਰਾਜਾਂ ਨੂੰ ਕਵਰ ਕਰ ਸਕਦਾ ਹੈ। ਇਹ 4 ਜੂਨ ਤੱਕ ਮੱਧ ਅਤੇ ਪੂਰਬੀ ਭਾਰਤ ਪਹੁੰਚ ਜਾਵੇਗਾ। ਇਸ ਤੋਂ ਇਲਾਵਾ ਵਿਭਾਗ ਨੇ ਅੱਜ ਲਈ ਦੋ ਤਰ੍ਹਾਂ ਦੇ ਰੈੱਡ ਅਲਰਟ ਜਾਰੀ ਕੀਤੇ ਹਨ। ਪਹਿਲਾ ਭਾਰੀ ਮੀਂਹ ਦਾ ਹੈ ਅਤੇ ਦੂਜਾ ਅਤਿ ਦੀ ਗਰਮੀ ਦਾ। ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਤੱਟਵਰਤੀ ਇਲਾਕਿਆਂ ਵਿਚ 200 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ। ਇਨ੍ਹਾਂ ਰਾਜਾਂ ਵਿਚ ਅਗਲੇ ਸੱਤ ਦਿਨਾਂ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ, ਅੱਜ ਦੇਸ਼ ਦੇ ਕੁੱਲ 29 ਰਾਜਾਂ ਵਿਚ ਤੂਫਾਨ ਅਤੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ