JALANDHAR WEATHER

ਅਜਨੋਹਾ ਨੇੜੇ ਪੁਲਿਸ ਮੁਕਾਬਲੇ 'ਚ ਬਦਮਾਸ਼ ਜ਼ਖਮੀ, ਦੇਸੀ ਪਿਸਟਲ ਵੀ ਹੋਈ ਬਰਾਮਦ

ਕੋਟਫ਼ਤੂਹੀ (ਹੁਸ਼ਿਆਰਪੁਰ), 23 ਮਈ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਅਜਨੋਹਾ ਦੇ ਬਿਸਤ ਦੁਆਬ ਨਹਿਰ ਦੇ ਨੀਵੇਂ ਪੁਲ ਤੋਂ ਹਟਵੇਂ ਖੇਤਾਂ ਵਿਚ ਇਕ ਅਜਨੋਹਾ ਦੇ ਅਪਰਾਧੀ ਨੌਜਵਾਨ ਦੀ ਪੁਲਿਸ ਨਾਲ ਮੁੱਠਭੇੜ ਵਿਚ ਉਸ ਦੀ ਲੱਤ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਣ ਉਤੇ ਪੁਲਿਸ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਿਲ ਕਰਵਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸਰਬਜੀਤ ਸਿੰਘ ਪਾਹਵਾ ਨਿਵਾਸੀ ਅਜਨੋਹਾ ਪਹਿਲਾਂ ਤੋਂ ਅਪਰਾਧੀ ਕਿਸਮ ਦਾ ਵਿਅਕਤੀ ਸੀ, ਇਸ ਉਤੇ ਪਹਿਲਾਂ ਵੀ ਛੇ-ਸੱਤ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ, ਜਿਸ ਦੀ ਸੂਹ ਲੱਗਣ ਉਤੇ ਅੱਜ ਸਥਾਨਕ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਪਾਰਟੀ ਉੱਪਰ ਦੋ ਫਾਇਰ ਕੀਤੇ, ਜਿਸ ਉਤੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਉਸ ਨੂੰ ਕਾਬੂ ਕਰਨ ਲਈ ਫਾਇਰ ਕੀਤਾ ਗਿਆ, ਜੋ ਉਸ ਦੀ ਲੱਤ ਵਿਚ ਲੱਗਾ। ਮੌਕੇ ਉਤੇ ਉਸ ਨੂੰ ਇਕ ਦੇਸੀ ਪਿਸਟਲ ਸਮੇਤ ਕਾਬੂ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ