JALANDHAR WEATHER

ਚਾਰ ਮਹੀਨੇ ਪਹਿਲਾਂ ਬਣਿਆ ਰਜਵਾਹਾ ਥਾਂ-ਥਾਂ ਤੋਂ ਟੁੱਟਿਆ

ਟੱਲੇਵਾਲ, (ਬਰਨਾਲਾ), 23 ਮਈ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਚਾਰ ਮਹੀਨੇ ਪਹਿਲਾਂ ਬਣਾਇਆ ਗਿਆ ਰਜਵਾਹਾ ਥਾਂ ਥਾਂ ਤੋਂ ਟੁੱਟ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮੱਖਣ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਸੀ ਕਿ ਰਜਵਾਹੇ ਵਿਚ ਹਨੇਰੀ ਕਾਰਨ ਦਰਖ਼ਤ ਅਤੇ ਹੋਰ ਗੰਦਗੀ ਭਰ ਗਈ ਸੀ, ਜਿਸ ਕਰਕੇ ਨੈਸ਼ਨਲ ਹਾਈਵੇ ’ਤੇ ਪੈਂਦੇ ਪੁੱਲ ਨਜ਼ਦੀਕ ਰਜਵਾਹੇ ਵਿਚ ਡਿੱਗੇ ਦਰਖ਼ਤਾਂ ਕਾਰਨ ਪਾਣੀ ਦਾ ਵਹਾਅ ਰੁੱਕ ਗਿਆ ਅਤੇ ਸਿਰਫ਼ ਚਾਰ ਮਹੀਨੇ ਪਹਿਲਾਂ ਬਣਾਇਆ ਰਜਵਾਹਾ ਥਾਂ-ਥਾਂ ਤੋਂ ਟੁੱਟ ਗਿਆ ਅਤੇ ਕਿਸਾਨਾਂ ਦੇ ਖੇਤ ਪਾਣੀ ਨਾਲ ਭਰ ਗਏ ਅਤੇ ਹੁਣ ਕਿਸਾਨ ਉਕਤ ਸਮੱਸਿਆ ਨੂੰ ਆਪਣੇ ਪੱਧਰ ’ਤੇ ਹੱਲ ਕਰ ਰਹੇ ਹਨ, ਪਰ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਨਹੀਂ ਪਹੁੰਚਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ