ਹੈਂਡ ਗ੍ਰਨੇਡ ਹਮਲੇ ਦੇ ਮਾਮਲੇ 'ਚ ਜਾਂਚ ਲਈ ਮੁਲਜ਼ਮ ਨੂੰ ਜਲੰਧਰ ਲੈ ਕੇ ਆਈ ਐਨ.ਆਈ.ਏ.

ਜਲੰਧਰ, 20 ਮਈ-7 ਅਤੇ 8 ਤਰੀਕ ਦੀ ਦਰਮਿਆਨੀ ਰਾਤ ਨੂੰ ਪੰਜਾਬ ਦੇ ਜਲੰਧਰ ਦੇ ਸੈਂਟਰਲ ਟਾਊਨ ਇਲਾਕੇ ਵਿਚ ਸਾਬਕਾ ਭਾਜਪਾ ਮੰਤਰੀ ਅਤੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ, ਪੁਲਿਸ ਨੇ ਮੁੱਖ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਦੋਸ਼ੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੈਦੁਲ ਅਮੀਨ ਵਜੋਂ ਹੋਈ ਹੈ। ਐਨ.ਆਈ.ਏ. ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਲਈ ਐਨ.ਆਈ.ਏ. ਸੋਮਵਾਰ ਨੂੰ ਮੁਲਜ਼ਮ ਸੈਦੁਲ ਅਮੀਨ ਨੂੰ ਲੈ ਕੇ ਜਲੰਧਰ ਪਹੁੰਚੀ ਅਤੇ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਮੁਲਜ਼ਮਾਂ ਨਾਲ ਗ੍ਰਨੇਡ ਸੁੱਟਣ ਵਾਲੀ ਥਾਂ ਦੀ ਜਾਂਚ ਕੀਤੀ। ਐਨ.ਆਈ.ਏ. ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਮੁਲਜ਼ਮਾਂ ਨਾਲ 2 ਤੋਂ 3 ਮਿੰਟ ਰੁਕੀ ਅਤੇ ਜਾਂਚ ਤੋਂ ਬਾਅਦ ਮੁਲਜ਼ਮਾਂ ਨੂੰ ਲੈ ਕੇ ਵਾਪਸ ਚਲੀ ਗਈ।