ਕਾਂਗਰਸੀ ਆਗੂ ਜਸਪਾਲ ਸਿੰਘ ਪੰਡੋਰੀ ਦਾ ਹੋਇਆ ਦਿਹਾਂਤ

ਹਰਿਆਣਾ, 20 ਮਈ (ਹਰਮੇਲ ਸਿੰਘ ਖੱਖ)-ਕਾਂਗਰਸ ਪਾਰਟੀ ਦੇ ਉੱਘੇ ਆਗੂ ਅਤੇ ਸਾਬਕਾ ਬਲਾਕ ਪ੍ਰਧਾਨ, ਚੇਅਰਮੈਨ ਜਸਪਾਲ ਸਿੰਘ ਪੰਡੋਰੀ ਦਾ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋਣ ਦਾ ਸਮਾਚਾਰ ਮਿਲਿਆ ਹੈ। ਜਸਪਾਲ ਸਿੰਘ ਪੰਡੋਰੀ ਦਾ ਸਸਕਾਰ 22 ਮਈ ਦੁਪਹਿਰ 11 ਵਜੇ ਪਿੰਡ ਪੰਡੋਰੀ ਸੂਮਲਾਂ ਵਿਖੇ ਕੀਤਾ ਜਾਵੇਗਾ। ਇਸ ਮੌਕੇ ਪਵਨ ਕੁਮਾਰ ਆਦੀਆ ਸਾਬਕਾ ਵਿਧਾਇਕ, ਜਸਵੰਤ ਸਿੰਘ ਚੌਟਾਲਾ ਪ੍ਰਧਾਨ ਜੱਟ ਮਹਾ ਸਭਾ ਦੋਆਬਾ ਜ਼ੋਨ, ਸ. ਦੇਸ ਰਾਜ ਧੁੱਗਾ ਸਾਬਕਾ ਵਿਧਾਇਕ, ਮਨਜੋਤ ਸਿੰਘ ਤਲਵੰਡੀ, ਜਸਵਿੰਦਰ ਸਿੰਘ ਜੱਸਾ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਵਿਸ਼ਨੂੰ ਤਿਵਾੜੀ, ਜਸਵਿੰਦਰ ਸਿੰਘ ਡੱਲੇਵਾਲ, ਸਰਪੰਚ ਮਨਜੀਤ ਸਿੰਘ ਦੌਲਤਪੁਰ ਗਿੱਲ, ਨਵਦੀਪ ਸਿੰਘ ਦੀਪਾ, ਨੰ. ਰਾਮ ਕੁਮਾਰ ਕੂੰਟਾਂ, ਗੁਰਿੰਦਰ ਸਿੰਘ ਧੂਤ, ਤੀਰਥ ਸਿੰਘ, ਦਵਿੰਦਰ ਸਿੰਘ, ਇਕਬਾਲ ਸਿੰਘ, ਧਰਮਿੰਦਰ ਘੁੱਗੀ, ਸਰਬਜੀਤ ਸਿੰਘ ਕੰਗ, ਜਗਤਜੀਤ ਸਿੰਘ, ਸੁਰਿੰਦਰ ਸਿੰਘ ਢੱਟ, ਕਮਲ ਸਿੰਘ ਪਨੂੰ, ਜਗਤਾਰ ਸਿੰਘ, ਕੁਲਵਿੰਦਰ ਸਿੰਘ ਬਿੱਲਾਂ ਤੇ ਹੋਰ ਹਾਜ਼ਰ ਸਨ।