ਗੋਲ਼ੀ ਉਨ੍ਹਾਂ ਨੇ ਚਲਾਈ, ਧਮਾਕਾ ਅਸੀਂ ਕੀਤਾ - ਭਾਰਤੀ ਫ਼ੌਜ

ਨਵੀਂ ਦਿੱਲੀ ,19 ਮਈ - ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਨੇ ਪਾਕਿਸਤਾਨ ਅਤੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਘਬਰਾਹਟ ਵਿਚ ਭਾਰਤ 'ਤੇ 400 ਤੋਂ ਵੱਧ ਡਰੋਨ ਦਾਗੇ। ਫ਼ੌਜ ਦੇ ਇਕ ਮੇਜਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਨ੍ਹਾਂ ਨੇ ਗੋਲ਼ੀ ਚਲਾਈ ਪਰ ਧਮਾਕਾ ਅਸੀਂ ਕੀਤਾ। 'ਆਪ੍ਰੇਸ਼ਨ ਸੰਧੂਰ' ਇਕ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਮਿਸ਼ਨ-ਆਧਾਰਿਤ ਹਮਲਾ ਸੀ। ਸਾਡਾ ਇਰਾਦਾ ਬਹੁਤ ਸਪੱਸ਼ਟ ਸੀ, ਸਾਨੂੰ ਦੁਸ਼ਮਣ ਦੇ ਅੱਤਵਾਦੀ ਢਾਂਚੇ ਅਤੇ ਘੁਸਪੈਠ ਵਿਚ ਮਦਦ ਕਰਨ ਵਾਲੀਆਂ ਚੌਕੀਆਂ ਨੂੰ ਤਬਾਹ ਕਰਨਾ ਸੀ। ਇਸ ਦੇ ਲਈ ਅਸੀਂ ਮਾਨਸਿਕ, ਰਣਨੀਤਕ ਅਤੇ ਤਰਕਪੂਰਨ ਤੌਰ 'ਤੇ ਪੂਰੀ ਤਿਆਰੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿਚ ਵੀ ਜੇਕਰ ਦੁਸ਼ਮਣ ਦੇਸ਼ ਡਰੋਨ, ਜਹਾਜ਼ ਜਾਂ ਮਿਜ਼ਾਈਲਾਂ ਭੇਜ ਕੇ ਸਾਡੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਢੁਕਵਾਂ ਜਵਾਬ ਦੇਵਾਂਗੇ ਅਤੇ ਸਾਡੇ ਕੋਲ ਉਨ੍ਹਾਂ ਨੂੰ ਹਵਾ ਵਿਚ ਹੀ ਤਬਾਹ ਕਰਨ ਦੀ ਸਮਰੱਥਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਰਾਡਾਰਾਂ ਰਾਹੀਂ ਉਨ੍ਹਾਂ ਦੇ ਨਿਸ਼ਾਨਿਆਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਦੇ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਆਪਣੇ ਹਥਿਆਰ ਪ੍ਰਣਾਲੀ ਰਾਹੀਂ ਉਨ੍ਹਾਂ ਨੂੰ ਹਵਾ ਵਿਚ ਹੀ ਨਸ਼ਟ ਕਰ ਦਿੱਤਾ।