JALANDHAR WEATHER

ਮਨਰੇਗਾ ਘੁਟਾਲੇ ਵਿਚ ਮੰਤਰੀ ਦਾ ਦੂਜਾ ਪੁੱਤਰ ਵੀ ਗ੍ਰਿਫ਼ਤਾਰ , ਮਾਮਲਾ 71 ਕਰੋੜ ਦਾ

ਅਹਿਮਦਾਬਾਦ ,19 ਮਈ - ਗੁਜਰਾਤ ਦੇ ਦਾਹੋਦ 'ਚ ਮਨਰੇਗਾ ਘੁਟਾਲੇ 'ਚ ਮੰਤਰੀ ਬੱਚੂ ਭਾਈ ਖਾਬੜ ਦੇ ਦੂਜੇ ਬੇਟੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ 71 ਕਰੋੜ ਰੁਪਏ ਦੇ ਮਨਰੇਗਾ ਘੁਟਾਲੇ ਵਿਚ ਇਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਇਸ ਵਾਰ ਰਾਜ ਦੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਬੱਚੂ ਖਾਬੜ ਦੇ ਛੋਟੇ ਪੁੱਤਰ ਕਿਰਨ ਖਾਬੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਤਰੀ ਦੇ ਪੁੱਤਰ ਨੂੰ ਵਡੋਦਰਾ-ਹਲੋਲ ਹਾਈਵੇਅ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਲਿਆਂਦਾ ਗਿਆ। ਇਸ ਤੋਂ ਪਹਿਲਾਂ ਮੰਤਰੀ ਦੇ ਵੱਡੇ ਪੁੱਤਰ ਬਲਵੰਤ ਖਾਬੜ ਨੂੰ ਵੀ ਇਸ ਮਾਮਲੇ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ