ਜੰਮੂ ਕਸ਼ਮੀਰ: ਅੱਤਵਾਦੀਆਂ ਦੀ ਮਦਦ ਕਰ ਰਹੇ ਦੋ ਵਿਅਕਤੀ ਹਥਿਆਰਾਂ ਸਮੇਤ ਕਾਬੂ

ਸ੍ਰੀਨਗਰ, 19 ਮਈ- ਜੰਮੂ-ਕਸ਼ਮੀਰ ਵਿਖੇ ਸ਼ੋਪੀਆਂ ਦੇ ਡੀਕੇ ਪੋਰਾ ਇਲਾਕੇ ਵਿਚ ਇਕ ਸਾਂਝੇ ਅਭਿਆਨ ਵਿਚ, ਫੌਜ ਅਤੇ ਸੀ.ਆਰ.ਪੀ.ਐਫ. ਨੇ ਅੱਤਵਾਦੀਆਂ ਦੀ ਮਦਦ ਕਰ ਰਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ ਦੋ ਪਿਸਤੌਲ, ਚਾਰ ਗ੍ਰਨੇਡ ਅਤੇ 43 ਕਾਰਤੂਸ ਤੇ ਹੋਰ ਅਪਰਾਥਿਕ ਸਮੱਗਰੀ ਬਰਾਮਦ ਕੀਤੀ ਗਈ ਹੈ। ਸ਼ੋਪੀਆ ਪੁਲਿਸ ਨੇ ਕਿਹਾ ਕਿ ਇਸ ਸੰਬੰਧੀ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ ਤੇ ਹੋਰ ਵੀ ਜਾਂਚ ਅਜੇ ਜਾਰੀ ਹੈ।