JALANDHAR WEATHER

ਪੁਲਿਸ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਕ ਦਰਜਨ ਤੋਂ ਵੱਧ ਆਗੂ ਲਏ ਹਿਰਾਸਤ ’ਚ

ਭਵਾਨੀਗੜ੍ਹ, (ਸੰਗਰੂਰ), 19 ਮਈ (ਰਣਧੀਰ ਸਿੰਘ ਫੱਗੂਵਾਲਾ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ 20 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦੇ ਅੱਗੇ ਲਗਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਅਸਫ਼ਲ ਬਣਾਉਣ ਲਈ ਪੁਲਿਸ ਵਲੋਂ ਅੱਜ ਸਵੇਰ ਤੋਂ ਹੀ ਕਮੇਟੀ ਦੇ ਆਗੂਆਂ ਦੀ ਫੜੋ-ਫੜੀ ਕਰਦਿਆਂ ਇਕ ਦਰਜ਼ਨ ਤੋਂ ਵੱਧ ਆਗੂਆਂ ਨੂੰ ਵੱਖ-ਵੱਖ ਪਿੰਡਾਂ ਤੋਂ ਹਿਰਾਸਤ ਵਿਚ ਲੈ ਕੇ ਥਾਣੇ ਬੰਦ ਕਰਨ ਦੀ ਖ਼ਬਰ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ 20 ਮਈ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਅੱਗੇ ਪੱਕੇ ਮੋਰਚਾ ਲਗਾਉਣ ਦਾ ਐਲਾਨ ਕਰਦਿਆਂ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ, ਕਿ ਕਮੇਟੀ ਦੇ ਆਗੂਆਂ ਨੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨੇ ਅੱਜ ਸਵੇਰੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸੰਬੰਧੀ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ 14 ਵਿਅਕਤੀ ਹਿਰਾਸਤ ’ਤੇ ਲੈਣ ਦੀ ਪੁਸ਼ਟੀ ਕੀਤੀ। ਇਨ੍ਹਾਂ ਵਿਚ ਪਿੰਡ ਘਰਾਚੋਂ ਤੋਂ ਜੀਵਨ ਸਿੰਘ , ਗੁਰਧਿਆਨ ਸਿੰਘ, ਤਰਸੇਮ ਸਿੰਘ, ਪਿੰਡ ਬਾਲਦ ਕਲ੍ਹਾਂ ਤੋਂ ਚਰਨ ਸਿੰਘ, ਪਾਲਾ ਸਿੰਘ, ਅਵਤਾਰ ਸਿੰਘ, ਪਿੰਡ ਝਨੇੜੀ ਤੋਂ ਬਲਵੀਰ ਸਿੰਘ, ਰਾਮ ਚੰਦ, ਪਿੰਡ ਭੜ੍ਹੋ ਤੋਂ ਪਰਗਟ ਸਿੰਘ, ਪਿੰਡ ਬਟਰਿਆਣਾ ਤੋਂ ਹਰਦੇਵ ਸਿੰਘ, ਪਿੰਡ ਫਹਿਤਗੜ੍ਹ ਭਾਦਸੋਂ ਤੋਂ ਸਤਨਾਮ ਸਿੰਘ ਅਤੇ ਪਿੰਡ ਜੌਲੀਆਂ ਤੋਂ ਜਾਗਰ ਸਿੰਘ ਸਮੇਤ ਹੋਰ ਕਈ ਆਗੂਆਂ ਦੇ ਨਾਂਅ ਸ਼ਾਮਿਲ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ