ਨਸ਼ੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ - ਹਲਕਾ ਵਿਧਾਇਕ ਰਮਦਾਸ

ਅਟਾਰੀ, (ਅੰਮ੍ਰਿਤਸਰ) 18 ਮਈ (ਗੁਰਦੀਪ ਸਿੰਘ ਅਟਾਰੀ /ਰਜਿੰਦਰ ਸਿੰਘ ਰੂਬੀ) - ਜੀਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸਰਹੱਦੀ ਪਿੰਡਾਂ ਵਿਚ ਪਹੁੰਚ ਕੇ ਨਸ਼ੇ 'ਤੇ ਕਾਬੂ ਪਾਉਣ ਲਈ ਸਹੁੰ ਚੁਕਾਈ ਗਈ। ਭਾਰਤ-ਪਾਕਿਸਤਾਨ ਸਰਹੱਦ 'ਤੇ ਵਸੇ ਪਿੰਡ ਧਨੋਆ ਕਲਾਂ, ਧਨੋਆ ਖੁਰਦ, ਪਿੰਡ ਹਰਦੋ ਰਤਨ, ਪਿੰਡ ਘਰਿੰਡਾ, ਪਿੰਡ ਰਣੀਕੇ ਅਤੇ ਰਣਗੜ੍ਹ ਆਦਿ ਪਿੰਡਾਂ ਵਿਚ ਲੋਕਾਂ ਨੂੰ ਸਹੁੰ ਚੁਕਾਉਂਦੇ ਕਿਹਾ ਗਿਆ ਕਿ ਉਹ ਨਸ਼ਾ ਵੇਚਣ ਵਾਲੇ ਤਸਕਰਾਂ ਦੀ ਜ਼ਮਾਨਤ ਨਹੀਂ ਕਰਾਉਣਗੇ, ਉਸ ਦੀ ਮਦਦ ਲਈ ਥਾਣੇ-ਚੌਂਕੀ ਨਹੀਂ ਜਾਣਗੇ ਅਤੇ ਪਿੰਡ ਵਿਚ ਵੀ ਨਹੀਂ ਵੜਨ ਦੇਣਗੇ। ਵਿਧਾਇਕ ਨੇ ਕਿਹਾ ਕਿ ਨਸ਼ੇ ਦੀ ਗ੍ਰਿਫ਼ਤ 'ਚ ਆਏ ਨੌਜਵਾਨਾਂ ਨੂੰ ਮੁੱਖਧਾਰਾ ਵਿਚ ਲਿਆਉਣ ਲਈ ਉਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ । ਤਾਂ ਜੋ ਉਹ ਆਪਣਾ ਸੁਖੀ ਜੀਵਨ ਬਤੀਤ ਕਰਨ ਅਤੇ ਮਾਪਿਆਂ ਦੀ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।