JALANDHAR WEATHER

3 ਪਿੰਡਾਂ ਦੇ ਸਰਪੰਚਾਂ ਤੇ 43 ਪਿੰਡਾਂ ਦੇ ਵੱਖ-ਵੱਖ ਵਾਰਡਾਂ ਵਿਚ ਪੰਚਾਂ ਦੀ ਉਪ ਚੋਣ ਸੰਬੰਧੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੱਲ੍ਹ ਤੋਂ

ਕਪੂਰਥਲਾ,  18 ਮਈ (ਅਮਰਜੀਤ ਕੋਮਲ)-ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਵਿਚ 3 ਪੰਚਾਇਤਾਂ ਦੇ ਸਰਪੰਚਾਂ ਦੀ ਚੋਣ ਤੇ 43 ਪਿੰਡਾਂ ਵਿਚ ਪੈਂਦੇ ਵੱਖ-ਵੱਖ ਵਾਰਡਾਂ ਵਿਚ ਪੰਚਾਂ ਦੀ ਉਪ ਚੋਣ ਨੂੰ ਮੁੱਖ ਰੱਖਦਿਆਂ ਵੋਟਰ ਸੂਚੀਆਂ ਦੀ ਸੁਧਾਈ 23 ਮਈ ਤੱਕ ਮੁਕੰਮਲ ਕਰਨ ਦੀ ਹਿਦਾਇਤ ਕੀਤੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਜਾਰੀ ਕੀਤੇ ਪ੍ਰੋਗਰਾਮ ਵਿਚ ਕਿਹਾ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਲਈ 19, 20 ਤੇ 21 ਮਈ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਜਿਹੜੀਆਂ ਪੰਚਾਇਤਾਂ ਜਾਂ ਪੰਚਾਂ ਲਈ ਉਪ ਚੋਣ ਹੋਣੀ ਹੈ, ਉਨ੍ਹਾਂ ਪਿੰਡਾਂ ਤੇ ਵਾਰਡਾਂ ਵਿਚ ਨਵੀਆਂ ਵੋਟਾਂ ਬਣਾਈਆਂ ਜਾਂ ਕੱਟੀਆਂ ਜਾ ਸਕਣ। ਉਨ੍ਹਾਂ ਸਪਸ਼ਟ ਕੀਤਾ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੇਵਲ ਉਨ੍ਹਾਂ ਹੀ ਗ੍ਰਾਮ ਪੰਚਾਇਤਾਂ ਜਾਂ ਪਿੰਡਾਂ ਦੇ ਵਾਰਡਾਂ ਵਿਚ ਹੋਵੇਗਾ, ਜਿੱਥੇ ਇਹ ਉਪ ਚੋਣਾਂ ਕਰਵਾਈਆਂ ਜਾਣੀਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜਿਹੜੇ ਪਿੰਡ ਜਾਂ ਵਾਰਡ ਵਿਚ ਸਰਪੰਚ, ਪੰਚ ਲਈ ਉਪ ਚੋਣ ਹੋਣੀ ਹੈ, ਉਨ੍ਹਾਂ ਪਿੰਡਾਂ ਨਾਲ ਸੰਬੰਧਿਤ ਲੋਕ ਆਪਣੇ ਐਸ.ਡੀ.ਐਮ. ਕਮ ਈ.ਆਰ. ਦੇ ਦਫ਼ਤਰ ਨਾਲ ਤਾਲਮੇਲ ਕਰਕੇ ਵੋਟਰ ਸੂਚੀ ਦੀ ਸੁਧਾਈ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀਸਮੂਹ ਐਸ.ਡੀ.ਐਮ. ਤੇ ਬੀ.ਡੀ.ਪੀ.ਓ. ਨੂੰ ਲੋੜੀਂਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇੱਥੇ ਵਰਨਣਯੋਗ ਹੈ ਕਿ ਢਿੱਲਵਾਂ ਬਲਾਕ ਦੇ ਪਿੰਡ ਠੀਕਰੀਵਾਲ, ਬੂਟ ਤੇ ਕਪੂਰਥਲਾ ਬਲਾਕ ਦੇ ਪਿੰਡ ਮੁਰਾਦਪੁਰ ਵਿਚ ਸਰਪੰਚਾਂ ਦੀ ਚੋਣ ਤੇ ਜ਼ਿਲ੍ਹੇ ਦੇ 5 ਬਲਾਕਾਂ ਵਿਚ ਪੈਂਦੇ 43 ਪਿੰਡਾਂ ਵਿਚ ਵੱਖ-ਵੱਖ ਵਾਰਡਾਂ ਵਿਚ ਪੰਚਾਂ ਦੀ ਉਪ ਚੋਣ ਕਰਵਾਈ ਜਾਣੀ ਹੈ, ਜਿਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਹੁਕਮ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ