ਬਿਨਾਂ ਨਕਸ਼ਾ ਪਾਸ ਕਰਵਾਏ ਕੀਤੀ ਉਸਾਰੀ ’ਤੇ ਚੱਲਿਆ ਪੀਲਾ ਪੰਜਾ

ਨਡਾਲਾ, (ਕਪੂਰਥਲਾ), 15 ਮਈ (ਰਘਬਿੰਦਰ ਸਿੰਘ)- ਨਗਰ ਪੰਚਾਇਤ ਨਡਾਲਾ ਨੇ ਬਿਨਾਂ ਨਕਸ਼ਾ ਪਾਸ ਕਰਵਾਏ, ਚੱਲ ਰਹੀ ਉਸਾਰੀ ’ਤੇ ਅੱਜ ਪੀਲਾ ਪੰਜਾ ਚਲਾਇਆ। ਈ.ਓ. ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਉਕਤ ਥਾਂ ਦੇ ਮਾਲਕ ਨੂੰ ਬੀਤੀ ਜਨਵਰੀ ਨਕਸ਼ਾ ਪਾਸ ਕਰਾਉਣ ਲਈ ਨੋਟਿਸ ਵੀ ਭੇਜਿਆ ਗਿਆ ਸੀ।