ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੱਕੀ ਵਿਅਕਤੀ ਕਾਬੂ

ਪਠਾਨਕੋਟ, (ਗੁਰਦਾਸਪੁਰ), 14 ਮਈ, (ਵਿਨੋਦ)- ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੱਕੀ ਵਿਅਕਤੀ ਕਾਬੂ ਕੀਤਾ ਗਿਆ ਹੈ, ਪਠਾਨਕੋਟ ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਠੂਆ ਤੋਂ ਫੋਨ ਆਇਆ ਸੀ ਕਿ ਇਕ ਵਿਅਕਤੀ ਆ ਰਿਹਾ ਹੈ, ਉਸ ਨੂੰ ਫੜੋ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਕੇ ਕਠੂਆ ਜੀ.ਆਰ.ਪੀ. ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਦੀ ਜਾਂਚ ਜੀ.ਆਰ.ਪੀ. ਪੁਲਿਸ ਕਠੂਆ ਕਰ ਰਹੀ ਹੈ।