JALANDHAR WEATHER

ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਅੰਤਰਰਾਸ਼ਟਰੀ ਸਰਹੱਦ 'ਤੇ ਫਿਰ ਦਿਖੇ ਪਾਕਿਸਤਾਨੀ ਡਰੋਨ

ਡੇਰਾ ਬਾਬਾ ਨਾਨਕ, 13 ਮਈ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਫਿਰ ਡਰੋਨ ਦਿਖੇ ਹਨ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਗਬੰਦੀ ਤੋਂ ਬਾਅਦ ਅੱਜ ਰਾਤ 8 ਤੋਂ 9 ਵਜੇ ਦੇ ਕਰੀਬ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸਾਧਾਂਵਾਲੀ ਤੇ ਹਰੂਵਾਲ ਦੀ ਅੰਤਰਰਾਸ਼ਟਰੀ ਸਰਹੱਦ ਤੋਂ 25 ਦੇ ਕਰੀਬ ਡਰੋਨ ਭਾਰਤ ਅੰਦਰ ਦਾਖਲ ਹੁੰਦੇ ਵੇਖੇ ਗਏ ਹਨ। ਅਕਾਸ਼ ਵਿਚ ਘੁੰਮ ਰਹੇ ਇਨ੍ਹਾਂ ਡਰੋਨਾਂ ਨੂੰ ਲੈ ਕੇ ਜਿਥੇ ਸਰਹੱਦੀ ਇਲਾਕੇ ਦੇ ਲੋਕਾਂ ਵਿਚ ਸ਼ੰਕਾ ਪਾਈ ਜਾ ਰਹੀ ਹੈ। ਭਾਵੇਂ ਕਿ ਇਨ੍ਹਾਂ ਡਰੋਨਾਂ ਵਲੋਂ ਇਲਾਕੇ ਵਿਚ ਕੋਈ ਵੀ ਨੁਕਸਾਨ ਨਹੀਂ ਕੀਤਾ ਜਾ ਰਿਹਾ ਪਰ ਫਿਰ ਵੀ ਇਸ ਸਰਹੱਦੀ ਇਲਾਕੇ ਅੰਦਰ ਘੁੰਮ ਰਹੇ ਇਨ੍ਹਾਂ ਡਰੋਨਾਂ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ